JALANDHAR WEATHER

ਪ੍ਰਧਾਨ ਰਾਮ ਸਰੂਪ ਭੂੰਬਲਾ ਪਿੰਡ ਮਾਲੇਵਾਲ ਕੰਢੀ ਦੇ ਸਰਬਸੰਮਤੀ ਨਾਲ ਬਣੇ ਸਰਪੰਚ

ਪੋਜੇਵਾਲ ਸਰਾਂ, (ਨਵਾਂਸ਼ਹਿਰ), 1 ਅਕਤੂਬਰ (ਬੂਥਗੜ੍ਹੀਆ)- ਵਿਧਾਨ ਸਭਾ ਹਲਕਾ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਮਾਲੇਵਾਲ ਕੰਢੀ ਦੀ ਗ੍ਰਾਮ ਪੰਚਾਇਤ ਦੀ ਚੋਣ ਸਮੂਹ ਨਗਰ ਨਿਵਾਸੀਆਂ ਦੇ ਵਲੋਂ ਸਰਬਸੰਮਤੀ ਦੇ ਨਾਲ ਕੀਤੀ ਗਈ, ਜਿਸ ਤਹਿਤ ਰਾਮ ਸਰੂਪ ਭੂੰਬਲਾ ਨੂੰ ਪਿੰਡ ਮਾਲੇਵਾਲ ਕੰਢੀ ਦਾ ਸਮੂਹ ਨਗਰ ਵਲੋਂ ਸਰਪੰਚ ਚੁਣਿਆ ਗਿਆ, ਜਿਸ ਵਿਚ ਧਰਮਪਾਲ, ਜਸਪਾਲ ਜੱਸੀ, ਬਲਰਾਮ, ਹਰਦੀਪ ਮੀਲੂ, ਗੀਤਾ ਦੇਵੀ, ਪੁਸ਼ਪਾ, ਮਨਜੀਤ ਦੇਵੀ ਨੂੰ ਪਿੰਡ ਦੇ ਵਾਰਡਾਂ ਦੇ ਵਿਚੋ ਪੰਚ ਚੁਣਿਆ ਗਿਆ ਹੈ। ਪਿੰਡ ਦੇ ਮੋਹਤਬਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ ਦੀ ਇਕਜੁੱਟਤਾ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਲਈ ਸਮੂਹ ਪਿੰਡ ਵਾਸੀਆਂ ਦੇ ਵਲੋਂ ਫੈਸਲਾ ਲਿਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ