JALANDHAR WEATHER

ਜੰਮੂ ਕਸ਼ਮੀਰ ਚੋਣਾਂ: 11 ਵਜੇ ਤੱਕ ਹੋਈ 28 ਫ਼ੀਸਦੀ ਵੋਟਿੰਗ

ਸ੍ਰੀਨਗਰ, 1 ਅਕਤੂਬਰ- ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਆਖਰੀ ਅਤੇ ਤੀਜੇ ਪੜਾਅ ਲਈ ਵੋਟਿੰਗ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਈ। ਸਵੇਰੇ 11 ਵਜੇ ਤੱਕ 7 ਜ਼ਿਲ੍ਹਿਆਂ ਦੀਆਂ 40 ਵਿਧਾਨ ਸਭਾ ਸੀਟਾਂ ’ਤੇ 28 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਊਧਮਪੁਰ ਵਿਚ ਸਭ ਤੋਂ ਵੱਧ 33.84% ਵੋਟਿੰਗ ਹੋਈ। ਸਭ ਤੋਂ ਘੱਟ ਮਤਦਾਨ ਬਾਰਾਮੂਲਾ ਵਿਚ 23.20% ਰਿਹਾ। ਸ਼ਾਮ 6 ਵਜੇ ਤੱਕ ਜਾਰੀ ਰਹਿਣ ਵਾਲੀ ਵੋਟਿੰਗ ਵਿਚ 39.18 ਲੱਖ ਵੋਟਰ ਹਿੱਸਾ ਲੈਣਗੇ। ਤੀਜੇ ਪੜਾਅ ਦੀਆਂ 40 ਸੀਟਾਂ ਵਿਚੋਂ 24 ਜੰਮੂ ਡਵੀਜ਼ਨ ਦੀਆਂ ਅਤੇ 16 ਕਸ਼ਮੀਰ ਘਾਟੀ ਦੀਆਂ ਹਨ। ਆਖਰੀ ਪੜਾਅ ਵਿਚ 415 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ 387 ਪੁਰਸ਼ ਅਤੇ 28 ਮਹਿਲਾ ਉਮੀਦਵਾਰ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ