JALANDHAR WEATHER

ਬੀ.ਡੀ.ਪੀ.ਓ. ਦਫ਼ਤਰ ਕਲਾਨੌਰ ’ਚ ਕਾਂਗਰਸ ਤੇ ਆਪ ਵਰਕਰ ਆਹਮੋ ਸਾਹਮਣੇ

ਕਲਾਨੌਰ, 30 ਸਤੰਬਰ (ਪੁਰੇਵਾਲ)- ਗ੍ਰਾਮ ਪੰਚਾਇਤ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਬੀ.ਡੀ.ਪੀ.ਓ. ਦਫ਼ਤਰ ’ਚੋਂ ਲੋੜੀਦੇ ਦਸਤਾਵੇਜ ਨਾ ਮੁਹੱਈਆ ਹੋਣ ਦੇ ਸੰਬੰਧ ਵਿਚ ਵਿਸ਼ੇਸ਼ ਤੌਰ ’ਤੇ ਕਾਂਗਰਸੀ ਵਰਕਰਾਂ ਸਮੇਤ ਪਹੁੰਚੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੀ ਬੀ.ਡੀ.ਪੀ.ਓ. ਦਫ਼ਤਰ ਆਪਣੇ ਵਰਕਰਾਂ ਸਮੇਤ ਪਹੁੰਚ ਗਏ। ਇਸ ਮੌਕੇ ’ਤੇ ਦੋਹਾਂ ਪਾਰਟੀਆਂ ਦੇ ਵੱਡੀ ਗਿਣਤੀ ’ਚ ਪਹੁੰਚੇ ਵਰਕਰਾਂ ਦਰਮਿਆਨ ਦਫ਼ਤਰ ’ਚ ਤਕਰਾਰ ਹੋ ਗਿਆ। ਇਕ ਦੂਜੀ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਦੌਰਾਨ ਮਾਹੌਲ ਤਣਾਅ ਪੂਰਵਨ ਬਣਿਆ ਹੋਇਆ ਹੈ। ਪੁਲਿਸ ਮਾਹੌਲ ਨੂੰ ਸ਼ਾਂਤ ਕਰਨ ਲਈ ਯਤਨ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ