JALANDHAR WEATHER

ਕੋਠੇ ਕਰਤਾਰ ਸਿੰਘ ’ਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ

ਸਮਾਧ ਭਾਈ, 30 ਸਤੰਬਰ (ਜਗਰੂਪ ਸਿੰਘ ਸਰੋਆ)- ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਦੀ ਗ੍ਰਾਮ ਪੰਚਾਇਤ ਕੋਠੇ ਕਰਤਾਰ ਸਿੰਘ ਦੇ ਨਿਵਾਸੀਆਂ ਨੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਸਮੁੱਚੀ ਪੰਚਾਇਤ ਸਰਬ ਸੰਮਤੀ ਨਾਲ ਚੁਣੀ ਅਤੇ ਨੌਜਵਾਨ ਜਸਪਾਲ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ। ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਪੰਚ ਵੀ ਸਹਿਮਤੀ ਨਾਲ ਚੁਣ ਲਏ। ਇਸ ਮੌਕੇ ਸੀਨੀਅਰ ਆਗੂ ਭੋਲਾ ਸਿੰਘ ਬਰਾੜ, ਸੀਨੀਅਰ ਆਗੂ ਕਰਨਲ ਦਰਸ਼ਨ ਸਿੰਘ ਅਤੇ ਸੀਨੀਅਰ ਆਗੂ ਗੁਰਚਰਨ ਸਿੰਘ ਹਕੀਮ ਨੇ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿੰਡ ਵਾਸੀਆਂ ਨੇ ਆਪਣੀ ਉੱਚੀ ਸੋਚ ਦਾ ਸਬੂਤ ਦਿੰਦਿਆਂ ਇਲਾਕੇ ਵਿਚ ਆਪਣੀ ਵਧੀਆ ਸਾਖ਼ ਕਾਇਮ ਕੀਤੀ ਹੈ, ਜਿਸ ਤੋਂ ਹੋਰ ਪਿੰਡਾਂ ਦੀਆਂ ਪੰਚਾਇਤਾਂ ਵੀ ਸੇਧ ਲੈ ਕੇ ਆਪਣੇ ਭਾਈਚਾਰੇ ਨੂੰ ਕਾਇਮ ਰੱਖਦਿਆਂ ਸਰਬ ਸੰਮਤੀ ਵਾਲੇ ਪਾਸੇ ਨੂੰ ਤੁਰਨਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ