JALANDHAR WEATHER

ਜੋਗਾ ਸਿੰਘ ਪਿੰਡੀ ਅਮਰ ਸਿੰਘ ਵਾਲੀ ਦੇ ਸਰਬਸੰਮਤੀ ਨਾਲ ਸਰਪੰਚ ਬਣੇ

ਲੌਂਗੋਵਾਲ, (ਸੰਗਰੂਰ), 30 ਸਤੰਬਰ (ਵਿਨੋਦ) - ਇਲਾਕਾ ਆਗੂ ਬਲਵਿੰਦਰ ਸਿੰਘ ਢਿੱਲੋਂ ਦੇ ਉੱਦਮ ਸਦਕਾ ਨੇੜਲੇ ਪਿੰਡਾਂ ਵਿਚ ਸਰਬਸੰਮਤੀ ਦੇ ਦੌਰ ਜ਼ਾਰੀ ਹਨ। ਅੱਜ ਪਿੰਡੀ ਅਮਰ ਸਿੰਘ ਵਾਲੀ ਦੇ ਨਿਵਾਸੀਆਂ ਨੇ ਏਕੇ ਦਾ ਸਬੂਤ ਦਿੰਦਿਆਂ ਜੋਗਾ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ। ਇਸ ਤੋਂ ਇਲਾਵਾ ਪਿੰਡ ਦੇ ਸਾਰੇ ਪੰਚਾਇਤ ਮੈਂਬਰ ਵੀ ਸਰਬ ਸੰਮਤੀ ਨਾਲ ਚੁਣ ਲਏ ਗਏ ਹਨ। ਸੀਨੀਅਰ ਆਗੂ ਬਲਵਿੰਦਰ ਸਿੰਘ ਢਿੱਲੋਂ ਨੇ ਸਰਬ ਸੰਮਤੀ ਨਾਲ ਬਣੇ ਸਰਪੰਚ ਜੋਗਾ ਸਿੰਘ ਦਾ ਮੂੰਹ ਮਿੱਠਾ ਕਰਵਾਇਆ। ਢਿੱਲੋਂ ਨੇ ਕਿਹਾ ਕਿ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰਨਾ ਸ਼ਲਾਘਾਯੋਗ ਉੱਦਮ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ