JALANDHAR WEATHER

ਸਰਹੱਦੀ ਪਿੰਡ ਛੰਨ ਕਲਾਂ ਦੀ ਸਮੁੱਚੀ ਪੰਚਾਇਤ ਸਰਬ ਸੰਮਤੀ ਨਾਲ ਚੁਣੀ

ਚੋਗਾਵਾਂ, (ਅੰਮ੍ਰਿਤਸਰ), 30 ਸਤੰਬਰ (ਗੁਰਵਿੰਦਰ ਸਿੰਘ ਕਲਸੀ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ ਵਿਚ ਸਰਬ ਸੰਮਤੀ ਨਾਲ ਪੰਚਾਇਤਾਂ ਬਣਾਉਣ ਦੀ ਇਕ ਲਹਿਰ ਚੱਲ ਪਈ ਹੈ। ਇਸ ਤਹਿਤ ਅੱਜ ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡ ਛੰਨ ਕਲਾਂ ਵਿਖੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਦੀ ਅਗਵਾਈ ਹੇਠ ਸਰਬ ਸੰਮਤੀ ਨਾਲ ਪਿੰਡ ਦੀ ਸਮੁੱਚੀ ਪੰਚਾਇਤ ਚੁਣੀ ਗਈ। ਜਿਸ ਵਿਚ ਸਰਪੰਚ ਦਰਬਾਰਾ ਸਿੰਘ, ਦਰਸ਼ਨ ਸਿੰਘ, ਤਰਸੇਮ ਸਿੰਘ, ਦਲੀਪ ਸਿੰਘ, ਸੁੱਖਾ ਸਿੰਘ, ਸਰਦਾਰ ਸਿੰਘ, ਸੋਨੂ ਸਿੰਘ, ਬੂਟਾ ਸਿੰਘ ਨੂੰ ਪੰਚ ਚੁਣਿਆ ਗਿਆ। ਚੁਣੀ ਹੋਈ ਸਮੁੱਚੀ ਪੰਚਾਇਤ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਮੇਸ਼ਾ ਪਿੰਡ ਦੇ ਵਿਕਾਸ ਕਾਰਜਾਂ ਲਈ ਤੱਤਪਰ ਰਹਿਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ