JALANDHAR WEATHER

ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਪੰਚਾਇਤੀ ਚੋਣਾਂ ਨਹੀਂ ਲੜਨਗੇ, ਨਾ ਹੀ ਪਾਉਣਗੇ ਵੋਟ

ਭਵਾਨੀਗੜ੍ਹ, 29 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਵਿਚ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਈ। ਇਸ ਮੌਕੇ ’ਤੇ ਯੂਨੀਅਨ ਆਗੂਆਂ ਨੇ ਪੰਚਾਇਤੀ ਚੋਣਾਂ ਵਿਚ ਮੁੱਖ ਆਗੂਆਂ ਵਲੋਂ ਵੋਟਾਂ ਨਾ ਪਾਉਣ, ਕਿਸੇ ਵੀ ਉਮੀਦਵਾਰ ਦੀ ਮਦਦ ਨਾ ਕਰਨ ਅਤੇ ਯੂਨੀਅਨ ਦੇ ਆਗੂਆਂ ਵਲੋਂ ਇਨ੍ਹਾਂ ਚੋਣਾਂ ਵਿਚ ਉਮੀਦਵਾਰ ਬਣ ਕੇ ਚੋਣਾਂ ਨਾ ਲੜਨ ਦਾ ਫ਼ੈਸਲਾ ਲੈਂਦਿਆਂ ਯੂਨੀਅਨ ਆਗੂਆਂ ਵਲੋਂ ਕਿਸੇ ਦੀ ਮਦਦ ਕਰਨ ’ਤੇ ਵੀ ਸਖ਼ਤ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ। ਜਿਸ ਮੌਕੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾ ਨੇ ਕਿਹਾ ਕਿ ਪੰਜਾਬ ਵਿਚ ਹੋ ਰਹੀਆਂ ਪੰਚਾਇਤੀ ਚੋਣਾਂ ਵਿਚ ਯੂਨੀਅਨ ਦਾ ਕੋਈ ਵੀ ਉਮੀਦਵਾਰ ਬਣ ਕੇ ਚੋਣ ਨਹੀਂ ਲੜੇਗਾ ਅਤੇ ਨਾ ਹੀ ਕਿਸੇ ਪੰਚ , ਸਰਪੰਚ ਨੂੰ ਵੋਟ ਪਾਉਣ ਜਾਵੇਗਾ ਅਤੇ ਯੂਨੀਅਨ ਆਗੂ ਕਿਸੇ ਵੀ ਪਿੰਡ ਵਿਚ ਕਿਸੇ ਵੀ ਉਮੀਦਵਾਰ ਦੀ ਮਦਦ ਨਹੀਂ ਕਰੇਗਾ। ਯੂਨੀਅਨ ਦੇ ਫੈਸਲੇ ਵਿਰੁੱਧ ਜਾਣ ਵਾਲਿਆਂ ਖ਼ਿਲਾਫ਼ ਯੂਨੀਅਨ ਦੇ ਉੱਚ ਆਗੂਆਂ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ