JALANDHAR WEATHER

ਖਰੜ ਸੀ.ਆਈ.ਏ. ਸਟਾਫ਼. ਨੇ ਦੋ ਵੱਖ ਵੱਖ ਮਾਮਲਿਆਂ ਵਿਚ 4 ਨੂੰ ਕੀਤਾ ਗਿ੍ਫ਼ਤਾਰ

ਖਰੜ, 30 ਸਤੰਬਰ (ਤਰਸੇਮ ਜੰਡਪੁਰੀ)- ਖਰੜ ਸੀ.ਆਈ.ਏ. ਸਟਾਫ਼ ਪੁਲਿਸ ਪਾਰਟੀ ਵਲੋਂ ਲੋਕਾਂ ਦੇ ਏ.ਟੀ.ਐਮ. ਵਿਚੋਂ ਪੈਸੇ ਕਢਵਾਉਣ ਵਾਲੇ ਐਂਟਰ ਸਟੇਟ ਗਰੋਹ ਦੇ ਦੋ ਮੈਂਬਰ ਅਤੇ ਘਰਾਂ ਵਿਚ ਪਾੜ ਲਗਾ ਕੇ ਚੋਰੀਆਂ ਕਰਨ ਵਾਲੇ 4 ਵਿਅਕਤੀਆਂ ਨੂੰ ਉਕਤ ਮਾਮਲੇ ਵਿਚ ਸੰਬੰਧਿਤ ਸਮਾਨ ਅਤੇ ਸੋਨੇ ਚਾਂਦੀ ਦੇ ਗਹਿਣਿਆਂ ਸਮੇਤ ਗਿ੍ਰਫ਼ਤਾਰ ਕੀਤਾ ਹੈ। ਏ.ਟੀ.ਐਮ. ਗਰੋਹ ਵਿਚ ਪੁਲਿਸ ਨੇ ਪ੍ਰਵੀਨ ਪੁੱਤਰ ਬਲਵਾਨ ਪਿੰਡ ਡਾਟਾ ਜ਼ਿਲ੍ਹਾ ਹਿਸਾਰ ਅਤੇ ਕੁਲਦੀਪ ਉਰਫ਼ ਮੀਨੂੰ ਪੁੰਤਰ ਸ਼ਸੀ ਪਾਲ ਪਿੰਡ ਖੇੜੀ ਚੌਖਟਾ ਜ਼ਿਲ੍ਹਾ ਹਿਸਾਰ ਅਤੇ ਚੋਰੀ ਦੇ ਮਾਮਲੇ ਵਿਚ ਜਸਪ੍ਰੀਤ ਸਿੰਘ ਉਰਫ਼ ਸੋਨੀ ਪਿੰਡ ਬਾਕਰਪੁਰ ਜ਼ਿਲ੍ਹਾ ਮੁਹਾਲੀ ਅਤੇ ਵੀਰੂ ਪੁੱਤਰ ਤੁੱਲਾ ਪਿੰਡ ਪਤਰਊਆਂ ਜ਼ਿਲ੍ਹਾ ਮੁਰਾਦਾਬਾਦ ਨੂੰ ਗਿ੍ਰਫ਼ਤਾਰ ਕੀਤਾ ਹੈ। ਇਸ ਸੰਬੰਧੀ ਐਂਟਰ ਗਰੋਹ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਐਸ.ਪੀ. ਤਲਵਿੰਦਰ ਸਿੰਘ ਗਿੱਲ ਅਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਏ.ਟੀ.ਐਮ. ’ਤੇ ਪੈਸੇ ਕਢਵਾਉਣ ਵਾਲੇ ਲੋਕਾਂ ਨਾਲ ਬੜੀ ਚੁਸਤ ਚਲਾਕੀ ਨਾਲ ਉਨ੍ਹਾਂ ਦੇ ਏ.ਟੀ.ਐਮ. ਬਦਲਦੇ ਸਨ ਅਤੇ ਉਹ ਲੋਕਾਂ ਦੇ ਖਾਤਿਆਂ ਵਿਚੋਂ ਆਪਣੇ ਖਾਤੇ ਵਿਚ ਰਕਮ ਜਮਾਂ ਕਰਵਾਉਂਦੇ ਸਨ। ਪੁਲਿਸ ਨੇ ਉਕਤ ਵਿਅਕਤੀਆਂ ਕੋਲੋਂ 3 ਲੱਖ 95 ਹਜ਼ਾਰ ਰੁਪਏ ਕਢਵਾ ਲਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਵਿਅਕਤੀਆਂ ਕੋਲੋਂ ਵੱਖ ਵੱਖ ਬੈਂਕਾਂ ਦੇ 126 ਏ.ਟੀ.ਐਮ. ,1 ਸਵਾਈਪ ਮਸ਼ੀਨ , 1 ਗੱਡੀ ਬਰਾਮਦ ਕੀਤੀ ਅਤੇ ਉਨ੍ਹਾਂ ਮੰਨਿਆ ਹੈ ਕਿ ਉਨ੍ਹਾਂ ਨੇ 40 ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਨੇ ਮੱਧ ਪ੍ਰਦੇਸ਼ , ਹਰਿਆਣਾ ਆਦਿ ਦੇ ਕਈ ਇਲਾਕਿਆਂ ਵਿਚ ਉਕਤ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਅਤੇ ਉਨ੍ਹਾਂ ਖ਼ਿਲਾਫ਼ 7-8 ਮੁਕੱਦਮੇ ਵੀ ਦਰਜ ਹੋਏ ਹਨ। ਦੂਜੇ ਚੋਰੀ ਦੇ ਮਾਮਲੇ ਸੰਬੰਧੀ ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਸਪ੍ਰੀਤ ਸਿੰਘ ਉਰਫ਼ ਸੋਨੀ ਵੀਰੂ ਕੋਲੋਂ ਸੋਨੇ ਚਾਂਦੀ ਦੀ ਚੇਨ, ਬਾਲੀਆਂ , ਟੋਪਸ ਆਦਿ ਗਹਿਣੇ ਬਰਾਮਦ ਕੀਤੇ । ਉਨ੍ਹਾਂ ਦੱਸਿਆ ਕਿ ਉਕਤ ਦੋਨੋਂ ਮਾਮਲਿਆਂ ਵਿਚ ਪੁਲਿਸ ਵਲੋਂ ਉੱਚ ਪੱਧਰੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ