JALANDHAR WEATHER

ਪ੍ਰਵਾਸੀ ਨੌਜਵਾਨ ਦੀ ਭੇਦਭਰੀ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਲਾਇਆ ਥਾਣੇ ਦੇ ਬਾਹਰ ਧਰਨਾ

ਜਲੰਧਰ, 24 ਸਤੰਬਰ- ਜਲੰਧਰ ਗੇਟ ਮਾਡਲ ਟਾਊਨ ਦੇ ਨਾਲ ਲਗਦੇ ਇਲਾਕੇ ਜੀ.ਟੀ.ਬੀ ਨਗਰ ਦੇ ਰਹਿਣ ਵਾਲੇ ਇਕ ਪ੍ਰਵਾਸੀ ਨੌਜਵਾਨ ਦੀ ਭੇਦਭਰੀ ਹਾਲਾਤ ਵਿਚ ਹੋਈ ਮੌਤ ਨੂੰ ਲੈ ਕੇ ਪ੍ਰਵਾਸੀ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਥਾਣਾ 6 ਦੇ ਬਾਹਰ ਧਰਨਾ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਦੋਸ਼ ਲਗਾਇਆ ਹੈ ਕਿ ਉਕਤ ਥਾਂ ’ਤੇ ਕਈ ਹੋਰ ਪ੍ਰਵਾਸੀ ਵਿਅਕਤੀ ਵੀ ਰਹਿੰਦੇ ਹਨ ਅਤੇ ਮ੍ਰਿਤਕ ਨੌਜਵਾਨ ਦੇ ਉਥੇ ਰਹਿ ਰਹੀ ਔਰਤ ਨਾਲ ਪਿਛਲੇ ਇਕ ਸਾਲ ਤੋਂ ਸੰਬੰਧ ਸਨ। ਉਸ ਨੇ ਦੱਸਿਆ ਕਿ ਉਕਤ ਔਰਤ ਨੌਜਵਾਨ ਦੀ ਪ੍ਰੇਮਿਕਾ ਸੀ ਅਤੇ ਉਸ ਵਲੋਂ ਸਾਮਾਨ ਉਥੋਂ ਸ਼ਿਫਟ ਕੀਤਾ ਜਾ ਰਿਹਾ ਸੀ, ਜਿਵੇਂ ਹੀ ਨੌਜਵਾਨ ਦੀ ਪ੍ਰੇਮਿਕਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਨੌਜਵਾਨ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਉਥੋਂ ਨਾ ਜਾਣ ਨੂੰ ਲੈ ਕੇ ਹੰਗਾਮਾ ਵੀ ਕੀਤਾ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨੌਜਵਾਨ ਦਾ ਕਤਲ ਇਨ੍ਹਾਂ ਦੋਵਾਂ ਪਤੀ-ਪਤਨੀ ਵਲੋਂ ਕੀਤਾ ਗਿਆ ਹੈ ਨਾ ਕਿ ਨੌਜਵਾਨ ਨੇ ਖੁਦਕੁਸ਼ੀ ਕੀਤੀ ਹੈ। ਇਸ ਸੰਬੰਧੀ ਥਾਣਾ 6 ਦੇ ਮੁਖੀ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਅਜੇ ਆਉਣੀ ਬਾਗੀ ਹੈ, ਫ਼ਿਲਹਾਲ ਦੋ ਲੋਕਾਂ ਨੂੰ ਇਸ ਮਾਮਲੇ ਵਿਚ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ