JALANDHAR WEATHER

9 ਸਾਲ ਦੇ ਬੱਚੇ ਨਾਲ ਸਰੀਰਕ ਸ਼ਸ਼ੋਣ ਕਰਨ ਵਾਲ ਵਿਅਕਤੀ ਗਿ੍ਫ਼ਤਾਰ

ਸਮਰਾਲਾ , 24 ਸਤੰਬਰ (ਗੋਪਾਲ ਸੋਫਤ) - ਸਥਾਨਕ ਪੁਲਿਸ ਨੇ ਇਥੋਂ ਇਕ ਨਜ਼ਦੀਕੀ ਪਿੰਡ ਦੇ ਇਕ 50 ਸਾਲਾਂ ਵਿਅਕਤੀ ਨੂੰ ਆਪਣੇ ਦੋਸਤ ਦੇ 9 ਸਾਲਾ ਪੋਤਰੇ ਨਾਲ ਪਿਛਲੇ 9 ਮਹੀਨਿਆਂ ਤੋਂ ਲਗਾਤਾਰ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਇਹ ਕਥਿਤ ਦੋਸ਼ੀ, ਜਿਸ ਦੀ ਪਤਨੀ ਵਿਦੇਸ਼ ਵਿਚ ਆਪਣੇ ਪੁੱਤਰ ਕੋਲ ਗਈ ਹੋਈ ਹੈ, ਦੀ ਆਪਣੇ ਗੁਆਂਢੀ ਪਰਿਵਾਰ ਨਾਲ ਚੰਗੀ ਮਿੱਤਰਤਾ ਸੀ। ਪੀੜਤ ਬੱਚੇ ਦੇ ਦਾਦਾ ਤੇ ਦਾਦੀ ਨੇ ਦੱਸਿਆ ਕਿ ਪਿਛਲੀ ਲੋਹੜੀ ਵਾਲੇ ਦਿਨ ਉਸ ਨੇ ਬੱਚੇ ਨੂੰ ਪਤੰਗ ਦੇ ਲਾਲਚ ਵਿਚ ਆਪਣੇ ਘਰ ਬੁਲਾ ਕੇ ਗਲਤ ਕੰਮ ਕੀਤਾ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਸ ਨੇ ਇਹ ਹਰਕਤਾਂ ਵਾਰ - ਵਾਰ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਬੱਚੇ ਨੂੰ ਇਹ ਡਰਾਵਾ ਦਿੰਦਾ ਸੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਸ ਨੂੰ ਉਹ ਰੇਲਵੇ ਲਾਈਨ ’ਤੇ ਸੁੱਟ ਦੇਵੇਗਾ, ਜਿੱਥੇ ਅਵਾਰਾ ਕੁੱਤੇ ਉਸ ਨੂੰ ਪਾੜ ਦੇਣਗੇ। ਪੁਲਿਸ ਵਲੋਂ ਕੇਸ ਦਰਜ ਕਰਕੇ ਪੀੜਤ ਬੱਚੇ ਦਾ ਸਥਾਨਕ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ ਹੈ। ਮੈਡੀਕਲ ਕਰਨ ਵਾਲੇ ਡਾਕਟਰ ਅਨੁਸਾਰ ਬੱਚੇ ਦੀ ਉਮਰ ਨੌਂ ਕੁ ਸਾਲ ਹੈ ਤੇ ਉਸ ਦੇ ਕਈ ਚੋਟ ਦੇ ਨਿਸ਼ਾਨ ਹਨ। ਸਥਾਨਕ ਥਾਣਾ ਮੁਖੀ ਡੀ.ਪੀ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਪਾਸਕੋ ਐਕਟ ਦੀ ਧਾਰਾ 4 ਅਤੇ 6 ਅਧੀਨ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ