JALANDHAR WEATHER

ਪਿੰਡ ਮੂੰਮ (ਬਰਨਾਲਾ) ਵਿਖੇ ਕਿਸਾਨ ਪਰਿਵਾਰ ਦੇ ਘਰੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ

ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ)-ਪਿੰਡ ਮੂੰਮ (ਬਰਨਾਲਾ) ਵਿਖੇ ਇਕ ਕਿਸਾਨ ਪਰਿਵਾਰ ਦੇ ਘਰੋਂ ਚੋਰ ਗਰੋਹ ਵਲੋਂ ਅੱਠ ਤੋਲੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਨਕਦੀ ਚੋਰੀ ਕਰਕੇ ਲਿਜਾਣ ਦੀ ਖਬਰ ਹੈ। ਪੀੜਤ ਔਰਤ ਸਰਬਜੀਤ ਕੌਰ ਪਤਨੀ ਜਸਵੰਤ ਸਿੰਘ ਵਾਸੀ ਮੂੰਮ ਨੇ ਦੱਸਿਆ ਕਿ ਉਹ ਆਪਣੇ ਘਰੋਂ ਜਿੰਦਰੇ ਲਗਾ ਕੇ ਪਿੰਡ ਦੇ ਡੇਰਾ ਨਿਵਾਰਣ ਸਰ ਪਿੰਡ ਮੂੰਮ ਗਈ ਸੀ। ਜਦੋਂ ਮੈਂ ਘਰ ਪਰਤੀ ਤਾਂ ਦੇਖਿਆ ਕਮਰਿਆਂ ਦੇ ਜਿੰਦਰੇ ਭੰਨ-ਤੋੜ ਕੇ ਅਲਮਾਰੀ ਅਤੇ ਪੇਟੀ ਦਾ ਸਾਮਾਨ ਖਿਲਾਰਿਆ ਪਿਆ ਸੀ। ਬਾਅਦ ਵਿਚ ਪੜਤਾਲ ਕਰਨ ਉਤੇ ਪਤਾ ਲੱਗਾ ਕਿ ਪੇਟੀ 'ਚ ਪਏ 8 ਤੋਲੇ ਸੋਨੇ ਦੇ ਗਹਿਣੇ, 50 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ ਗਈ ਹੈ। ਚੋਰੀ ਬਾਰੇ ਥਾਣਾ ਮਹਿਲ ਕਲਾਂ ਨੂੰ ਸੂਚਿਤ ਕਰ ਦਿੱਤਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ