JALANDHAR WEATHER

ਪਾਵਰ ਕਾਰਪੋਰੇਸ਼ਨ ਬਰਨਾਲਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਧਰਨਾ ਪ੍ਰਦਰਸ਼ਨ

ਬਰਨਾਲਾ/ਰੂੜੇਕੇ ਕਲਾਂ 24 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਪਾਵਰ ਕਾਰਪੋਰੇਸ਼ਨ ਦੀ ਇੰਨਫੋਰਸਮੈਂਟ ਦਸਤਾ ਬਰਨਾਲਾ ਦੀ ਘੇਰੀ ਗਈ ਟੀਮ ਮੈਂਬਰਾਂ ਨੇ ਜ਼ਿਲ੍ਹ੍ਹੇ ਦੇ ਅਧਿਕਾਰੀ ਐਕਸੀਅਨ ਬਰਨਾਲਾ ਅਮਨਦੀਪ ਸਿੰਘ, ਐਸ.ਡੀ.ਓ ਪ੍ਰਦੀਪ ਕੁਮਾਰ, ਐਸ.ਡੀ.ਓ ਨੀਤਨ ਗਰਗ, ਐਸ.ਡੀ ਓ ਸੰਦੀਪ ਸਰਮਾ, ਐਸ.ਡੀ.ਓ ਗੁਰਲਾਭ ਸਿੰਘ ਦੀ ਅਗਵਾਈ ਵਿਚ ਇਕੱਤਰ ਹੋ ਕੇ ਰੋਸ ਧਰਨਾ ਲਗਾ ਕੇ ਟੀਮ ਦਾ ਘਿਰਾਓ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਨੂੰ ਲੈ ਕੇ ਧੌਲਾ ਤੋਂ ਗੁਰਦੁਆਰਾ ਅੜੀਸਰ ਸਾਹਿਬ ਹੰਡਿਆਇਆ ਨੂੰ ਜਾਂਦੇ ਮਾਰਗ ’ਤੇ ਜਾਮ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੰਨਫੋਰਸਮੈਂਟ ਦਸਤਾ ਬਰਨਾਲਾ ਦੀ ਟੀਮ ਪਿੰਡ ਧੌਲਾ ਵਿਖੇ ਬਿਜਲੀ ਚੋਰੀ ਦੀ ਚੈਕਿੰਗ ਕਰਨ ਸੰਬੰਧੀ ਆਈ ਸੀ। ਟੀਮ ਨੇ ਪੰਜ ਖਪਤਕਾਰਾਂ ਨੂੰ ਬਿਜਲੀ ਚੋਰੀ ਕਰਦਿਆਂ ਫੜਿਆ ਹੈ, ਜਿਨ੍ਹਾਂ ਸੰਬੰਧੀ ਟੀਮ ਕੋਲ ਪੁਖਤਾ ਸਬੂਤ ਵੀ ਮੌਜੂਦ ਹਨ। ਪ੍ਰੰਤੂ ਪਿੰਡ ਵਾਸੀਆਂ ਵਲੋਂ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਸਾਡੀ ਟੀਮ ਦਾ ਘਿਰਾਓ ਕਰਕੇ ਫੜੇ ਗਏ ਬਿਜਲੀ ਚੋਰੀ ਕੇਸਾਂ ਸੰਬੰਧੀ ਬਣਦਾ ਜੁਰਮਾਨਾਂ ਅਦਾ ਨਾ ਕਰਨ ਲਈ ਸਾਡੇ ’ਤੇ ਦਬਾਅ ਬਣਾਇਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ