JALANDHAR WEATHER

ਸੰਦੌੜ ਪੁਲਿਸ ਨੇ ਕਲਿਆਣ ਵਿਖੇ ਹੋਈ ਖ਼ੂਨੀ ਝੜਪ ਦੇ ਪੰਜ ਮੁਲਜ਼ਮਾਂ ਨੂੰ ਕੀਤਾ ਗਿ੍ਫ਼ਤਾਰ

 ਸੰਦੌੜ, 24 ਸਤੰਬਰ (ਜਸਵੀਰ ਸਿੰਘ ਜੱਸੀ)- ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਗਗਨ ਅਜੀਤ ਸਿੰਘ ਪੀ.ਪੀ.ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਵੈਭਵ ਸਹਿਗਲ ਕਪਤਾਨ ਪੁਲਿਸ (ਇਨਵਸੈਟੀਗੇਸਨ) ਪੀ.ਪੀ.ਐਸ ਮਾਲੇਰਕੋਟਲਾ ਦੀ ਨਿਗਰਾਨੀ ਹੇਠ ਸ੍ਰੀ ਸ਼ਤੀਸ ਕੁਮਾਰ ਪੀ.ਪੀ.ਐਸ. ਡੀ.ਐਸ.ਪੀ (ਡੀ) ਮਾਲੇਰਕੋਟਲਾ, ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਮਾਹੋਰਾਣਾ ਅਤੇ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸੰਦੌੜ ਦੀਆਂ ਸਪੈਸਲ ਟੀਮਾਂ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਮੁਕੱਦਮਾ ਨੰ. 50 ਮਿਤੀ 22/7/2024 ਥਾਣਾ ਸੰਦੌੜ ਦੇ ਪਿੰਡ ਕਲਿਆਣ ਵਿਖੇ ਹੋਈ ਖ਼ੂਨੀ ਝੜਪ ਵਿਚ ਸ਼ਾਮਿਲ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਵਿਚ ਵਰਤੇ ਹਥਿਆਰ ਸਮੇਤ ਦੇਸੀ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ। ਇਸ ਸੰਬੰਧੀ ਸੀਨੀਅਰ ਕਪਤਾਨ ਪੁਲਿਸ ਮਾਲੇਰਕੋਟਲਾ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਿਤੀ 21-07-2024 ਜਸਵਿੰਦਰ ਸਿੰਘ ਉਰਫ਼ ਨਿਕੜੀ ਅਤੇ ਗੁਰਧਿਆਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀਆਨ ਕਲਿਆਣ ਥਾਣਾ ਸੰਦੌੜ ਦੀ ਵਿਖੇ ਦਰਖ਼ਾਸਤ ਦਿੱਤੀ ਕਿ ਹਰਪ੍ਰੀਤ ਸਿੰਘ ਉਰਫ਼ ਹੈਪੀ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਪੁੱਤਰਾਨ ਰਜਿੰਦਰ ਸਿੰਘ ਵਾਸੀਆਨ ਕਲਿਆਣ ਵਲੋ ਆਪਣੇ ਹੋਰ 20 ਦੇ ਕਰੀਬ ਸਾਥੀਆਂ ਸਮੇਤ ਸਾਡੀ ਬਿਸਕੁਟਾਂ ਦੀ ਭੱਠੀ ’ਤੇ ਆ ਕੇ ਜਾਨ ਤੋਂ ਮਾਰਨ ਦੀ ਨੀਯਤ ਨਾਲ ਗੰਡਾਸਿਆ, ਕਿਰਪਾਨਾਂ, ਰਾੜਾਂ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਸੀ, ਜਿਸ ਕਰਕੇ ਜਸਵਿੰਦਰ ਸਿੰਘ ਦੇ ਬਿਆਨ ’ਤੇ ਉਕਤ ਮੁਕੱਦਮਾ ਦਰਜ ਕੀਤਾ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ