JALANDHAR WEATHER

ਪੰਜਾਬ ਅਤੇ ਕਿਸਾਨਾਂ ਪ੍ਰਤੀ ਬੇਫ਼ਜ਼ੂਲ ਬਿਆਨ ਬੰਦ ਕਰੇ ਕੰਗਣਾ- ਕੁਲਬੀਰ ਜ਼ੀਰਾ

ਮੱਖੂ, 24 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਮੋਦੀ ਸਰਕਾਰ ਵਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਕਿਸਾਨਾਂ ਨੇ 750 ਦੇ ਕਰੀਬ ਸ਼ਹੀਦੀਆਂ ਪਾ ਕੇ ਕਿਸਾਨ ਅੰਦੋਲਨ ਜਿੱਤਿਆ ਸੀ ਅਤੇ ਹੁਣ ਫਿਰ ਕਿਸਾਨ ਆਪਣੀਆਂ ਮੰਗਾਂ ਲਈ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਡਟੇ ਹੋਏ ਹਨ‌ ਪਰ ਕੰਗਣਾ ਰਨੌਤ ਵਲੋਂ ਅੱਜ ਫਿਰ ਕਾਲੇ ਕਾਨੂੰਨਾਂ ਨੂੰ ਲੈ ਕੇ ਬਿਆਨ ਆਇਆ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਕਾਲੇ ਕਾਨੂੰਨ ਦੁਆਰਾ ਲਾਗੂ ਕਰੇ। ਕੰਗਣਾ ਰਨੌਤ ਆਏ ਦਿਨ ਪੰਜਾਬ ਅਤੇ ਪੰਜਾਬੀਅਤ ਕਿਸਾਨੀ ਅਤੇ ਕਿਸਾਨ ਗਰੀਬ ਬੀਬੀਆਂ ਵਿਰੁੱਧ ਕੋਈ ਨਾ ਕੋਈ ਬਿਆਨ ਦਾਗ ਕੇ ਪੰਜਾਬ ਵਾਸੀਆਂ ਦੇ ਮਨਾਂ ਨੂੰ ਦੁੱਖ ਪਹੁੰਚਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਵਲੋਂ ਅਜੀਤ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੰਗਨਾ ਦੇ ਬੇਫਜ਼ੂਲ ਬਿਆਨਾਂ ਦੇ ਭਾਜਪਾ ਦੇ ਵੱਡੇ ਲੀਡਰ ਚੁੱਪੀ ਸਾਧ ਲੈਂਦੇ ਹਨ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਨ੍ਹਾਂ ਬਿਆਨਾਂ ਪਿੱਛੇ ਭਾਜਪਾ ਦਾ ਹੱਥ ਹੈ ਤਾਂ ਜੋ ਕਿਸਾਨਾਂ ਦੇ ਮਸਲੇ ਹੱਲ ਨਾ ਹੋ ਸਕਣ। ਉਨ੍ਹਾਂ ਵਲੋਂ ਕੰਗਣਾ ਰਨੌਤ ਨੂੰ ਨਸੀਹਤ ਵੀ ਦਿੱਤੀ ਗਈ ਕਿ ਕਿਸਾਨਾਂ ਦੇ ਵਿਰੁੱਧ ਬੇਫ਼ਜ਼ੂਲ ਬਿਆਨਬਾਜ਼ੀ ਬੰਦ ਕਰ ਦੇਵੇ। ਜੇਕਰ ਕੰਗਣਾ ਨੂੰ ਮੀਡੀਆ ਵਿਚ ਰਹਿਣ ਦਾ ਇਨਾਂ ਹੀ ਸ਼ੌਂਕ ਹੈ ਤਾਂ ਉਹ ਦੇਸ਼ ਲਈ ਕੋਈ ਚੰਗੇ ਕੰਮ ਕਰੇ ਤਾਂ ਜੋ ਉਸ ਦਾ ਨਾਮ ਬਣ ਸਕੇ ਪਰ ਕਿਸੇ ਨੂੰ ਬਦਨਾਮ ਕਰਕੇ ਆਪਣਾ ਨਾਮ ਨਹੀਂ ਬਣਾਇਆ ਜਾ ਸਕਦਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ