JALANDHAR WEATHER

ਅੱਜ ਪੂਰਾ ਦੇਸ਼ ਵਿਨੇਸ਼ ਫੋਗਾਟ ਦੇ ਨਾਲ ਖੜ੍ਹਾ ਹੈ- ਜੇ.ਪੀ. ਨੱਢਾ

ਨਵੀਂ ਦਿੱਲੀ, 8 ਅਗਸਤ- ਵਿਨੇਸ਼ ਫੋਗਾਟ ’ਤੇ ਰਾਜ ਸਭਾ ’ਚ ਬੋਲਦੇ ਹੋਏ ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਕਿ ਪੂਰਾ ਦੇਸ਼ ਵਿਨੇਸ਼ ਫੋਗਾਟ ਦੇ ਨਾਲ ਖੜ੍ਹਾ ਹੈ। ਪ੍ਰਧਾਨ ਮੰਤਰੀ ਨੇ ਕੱਲ੍ਹ ਉਨ੍ਹਾਂ ਨੂੰ ‘ਚੈਂਪੀਅਨ ਆਫ਼ ਚੈਂਪੀਅਨਸ’ ਕਿਹਾ ਸੀ ਅਤੇ ਪ੍ਰਧਾਨ ਮੰਤਰੀ ਦੀ ਆਵਾਜ਼ 140 ਕਰੋੜ ਲੋਕਾਂ ਦੀ ਆਵਾਜ਼ ਹੈ। ਬਦਕਿਸਮਤੀ ਨਾਲ ਅਸੀਂ ਇਸ ਨੂੰ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਕਾਰ ਵੰਡ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਵਿਰੋਧੀ ਧਿਰ ਕੋਲ ਕੋਈ ਠੋਸ ਮੁੱਦਾ ਨਹੀਂ ਹੈ, ਜਿਸ ’ਤੇ ਉਹ ਚਰਚਾ ਕਰਨਾ ਚਾਹੁੰਦੇ ਹਨ ਅਤੇ ਜਿਸ ਲਈ ਸੱਤਾਧਾਰੀ ਪਾਰਟੀ ਤਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ, ਖ਼ੇਡ ਮੰਤਰਾਲੇ ਅਤੇ ਆਈ.ਓ.ਸੀ. ਨੇ ਸਾਰੇ ਪਲੇਟਫ਼ਾਰਮਾਂ ’ਤੇ ਇਸ ਮਾਮਲੇ ਦੇ ਨਿਪਟਾਰੇ ਦੀ ਕੋਸ਼ਿਸ਼ ਕੀਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ