ਬ੍ਰਾਜ਼ੀਲ : ਬੱਸ ਅਤੇ ਟਰੱਕ ਦੀ ਟੱਕਰ ਚ 35 ਮੌ.ਤਾਂ
ਬ੍ਰਾਸੀਲੀਆ (ਬ੍ਰਾਜ਼ੀਲ), 22 ਦਸੰਬਰ - ਮਿਨਾਸ ਗੇਰੇਸ ਦੇ ਲਾਜਿਨਹਾ ਸ਼ਹਿਰ ਦੇ ਨੇੜੇ ਦੱਖਣੀ-ਪੂਰਬੀ ਬ੍ਰਾਜ਼ੀਲ ਵਿਚ ਇਕ ਹਾਈਵੇਅ ਉੱਤੇ ਇਕ ਯਾਤਰੀ ਬੱਸ ਅਤੇ ਇਕ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਘੱਟੋ-ਘੱਟ 35 ਲੋਕਾਂ ਦੀ ਮੌਤ ਹੋ ਗਈ। ਅੱਗ ਬੁਝਾਊ ਵਿਭਾਗ ਦੇ ਅਨੁਸਾਰ "32 ਅਤੇ 35 ਦੇ ਵਿਚਕਾਰ ਲੋਕ" ਮਾਰੇ ਗਏ ਸਨ। 13 ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨੇੜਲੇ ਸ਼ਹਿਰ ਟੀਓਫਿਲੋ ਓਟੋਨੀ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ।