ਬਿਹਾਰ : ਬੀ.ਪੀ.ਐਸ.ਸੀ. ਪ੍ਰੀਖਿਆ ਰੱਦ ਹੋਣੇ - ਤੇਜਸਵੀ
ਪਟਨਾ (ਬਿਹਾਰ), 22 ਦਸੰਬਰ - ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਦਾ ਕਹਿਣਾ ਹੈ, "ਅਸੀਂ ਉਨ੍ਹਾਂ ਦੀ ਮੰਗ ਦਾ ਸਮਰਥਨ ਕਰਦੇ ਹਾਂ ਅਤੇ ਸਰਕਾਰ ਅਤੇ ਬੀ.ਪੀ.ਐਸ.ਸੀ. ਦੇ ਚੇਅਰਮੈਨ ਨੂੰ ਇਸ ਪ੍ਰੀਖਿਆ ਨੂੰ ਰੱਦ ਕਰਨ ਦੀ ਬੇਨਤੀ ਕਰਦੇ ਹਾਂ। ਇਸ ਵਿਚ ਧਾਂਦਲੀ ਦੀਆਂ ਗੱਲਾਂ ਹਨ, ਇਸ ਦੀ ਜਾਂਚ ਹੋਣੀ ਚਾਹੀਦੀ ਹੈ... ਕਈ ਥਾਵਾਂ 'ਤੇ ਵਿਦਿਆਰਥੀਆਂ ਨੇ ਪੇਪਰ ਦੇਰੀ ਨਾਲ ਦਿੱਤਾ, ਕਈ ਥਾਵਾਂ 'ਤੇ ਪ੍ਰਸ਼ਨ ਪੱਤਰ ਸੀਲ ਨਹੀਂ ਕੀਤਾ ਗਿਆ ਸੀ, ਅਸੀਂ ਇਸ ਨੂੰ ਰੱਦ ਕਰਨ ਦੀ ਮੰਗ ਕਰਦੇ ਹਾਂ ਅਤੇ ਇਸ ਵਿਚ ਸ਼ਾਮਿਲ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ... ਜੇਕਰ ਬੇਇਨਸਾਫੀ ਹੋਵੇਗੀ ਤਾਂ ਲੋਕ ਜ਼ਰੂਰ ਗੁੱਸੇ ਹੋਣਗੇ ਕਿਸੇ ਨਾਲ ਵੀ ਅਨਿਆਂ ਕੀਤਾ, ਤੇਜਸਵੀ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਹੋਣਗੇ।