ਐਨ.ਆਈ.ਏ. ਵਲੋਂ ਹਿਜ਼ਬੁਲ ਨਾਲ ਜੁੜੇ ਮਾਮਲੇ ਵਿਚ ਦੋ ਮੁਲਜ਼ਮ ਚਾਰਜਸ਼ੀਟ
ਨਵੀਂ ਦਿੱਲੀ, 22 ਦਸੰਬਰ - ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ (ਐਚ.ਐਮ.) ਨਾਲ ਜੁੜੇ ਜੰਮੂ-ਕਸ਼ਮੀਰ ਦੇ ਹਥਿਆਰ ਅਤੇ ਵਿਸਫੋਟਕ ਜ਼ਬਤ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਚਾਰਜਸ਼ੀਟ ਕੀਤਾ ਹੈ।ਵਹੀਦ ਉਲ ਜ਼ਹੂਰ, ਜਿਸ ਵਾਹਨ ਤੋਂ ਵਿਸਫੋਟਕ, ਹਥਿਆਰ, ਗੋਲਾ ਬਾਰੂਦ ਆਦਿ ਬਰਾਮਦ ਕੀਤਾ ਗਿਆ ਸੀ, ਦੇ ਡਰਾਈਵਰ ਅਤੇ ਇਕ ਹੋਰ ਦੋਸ਼ੀ ਮੁਬਾਸ਼ਿਰ ਮਕਬੂਲ ਮੀਰ ਦੇ ਖਿਲਾਫ.ਐਨ.ਆਈ.ਏ. ਸਪੈਸ਼ਲ ਕੋਰਟ, ਜੰਮੂ ਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਚਾਰਜਸ਼ੀਟ ਕੀਤੇ ਗਏ ਦੋਵੇਂ ਮੁਲਜ਼ਮ ਆਪਣੇ ਪਾਕਿਸਤਾਨ ਸਥਿਤ ਐਚ.ਐਮ. ਹੈਂਡਲਰਾਂ ਦੇ ਸੰਪਰਕ ਵਿਚ ਸਨ।