ਸ਼ੇਖ ਹਸੀਨਾ, ਸਾਥੀ ਆਪਣੀ ਜਾਨ ਬਚਾਉਣ ਲਈ ਕਾਹਲੀ ਵਿਚ ਓਥੋਂ ਨਿਕਲੇ : ਸਰੋਤ
ਨਵੀਂ ਦਿੱਲੀ, 7 ਅਗਸਤ (ਏਜੰਸੀ) : ਆਪਣਾ ਦੇਸ਼ ਛੱਡਣ ਲਈ ਮਜ਼ਬੂਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਕਾਹਲੀ ਕਰਨੀ ਪਈ ਅਤੇ ਉਨ੍ਹਾਂ ਦੇ ਨਾਲ ਭਾਰਤ ਪਹੁੰਚੇ ਜ਼ਿਆਦਾਤਰ ਮੈਂਬਰਾਂ ਨੂੰ ਜ਼ਰੂਰੀ ਸਾਮਾਨ ਵੀ ਨਾਲ ਲਿਜਾਣ ਦਾ ਸਮਾਂ ਨਹੀਂ ਮਿਲਿਆ। ਸ਼ੇਖ ਹਸੀਨਾ, ਉਨ੍ਹਾਂ ਦੀ ਭੈਣ ਸ਼ੇਖ ਰੇਹਾਨਾ ਅਤੇ ਹੋਰ ਸਾਥੀ ਸੋਮਵਾਰ ਨੂੰ ਢਾਕਾ ਤੋਂ ਸੀ-130 ਜੇ. ਟਰਾਂਸਪੋਰਟ ਏਅਰਕ੍ਰਾਫਟ ਵਿਚ ਭਾਰਤ ਪਹੁੰਚੇ।