JALANDHAR WEATHER

ਮਿਲਾਨ ਵਿਖੇ ਅੰਬੈਸੀ ਅਧਿਕਾਰੀਆਂ ਦੁਆਰਾ ਭਾਰਤੀ ਭਾਈਚਾਰੇ ਨਾਲ਼ ਅਹਿਮ ਮੀਟਿੰਗ

 ਮਿਲਾਨ (ਇਟਲੀ), 15 ਸਤੰਬਰ (ਹਰਦੀਪ ਸਿੰਘ ਕੰਗ) - ਇਟਲੀ ਵਿਚ ਭਾਰਤੀ ਅੰਬੈਸੀ ਰੋਮ ਅਤੇ ਭਾਰਤੀ ਜਨਰਲ ਕੌਂਸਲੇਟ ਮਿਲਾਨ ਦੁਆਰਾ ਮਿਲਾਨ ਵਿਖੇ ਭਾਰਤੀ ਭਾਈਚਾਰੇ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ ਵੱਖ ਸਮਾਜਿਕ, ਧਾਰਮਿਕ ਜੱਥੇਬੰਦੀਆਂ ਦੇ ਆਗੂਆ ਤੋਂ ਇਲਾਵਾ ਹੋਰ ਭਾਰਤੀ ਵੀ ਸ਼ਾਮਿਲ ਹੋਏ ਅਤੇ ਰੋਮ ਅੰਬੈਸੀ ਤੋਂ ਰਾਜਦੂਤ ਮੈਡਮ ਵਾਣੀ ਰਾੳ ਅਤੇ ਨਵ ਨਿਯੁਕਤ ਮਿਲਾਨ ਕੌਂਸਲੇਟ ਜਨਰਲ ਲਾਵੱਨਿਆ ਕੁਮਾਰ ਨੂੰ ਗੁਲਦਸਤਾ ਭੇਂਟ ਕੀਤਾ। ਰਾਜਦੂਤ ਮੈਡਮ ਵਾਣੀ ਰਾੳ ਅਤੇ ਮਿਲਾਨ ਕੌਂਸਲੇਟ ਜਨਰਲ ਲਾਵੱਨਿਆ ਕੁਮਾਰ ਨੇ ਭਾਰਤੀਆਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਨੂੰ ਇਟਲੀ ਵਿਚ ਆ ਰਹੀਆਂ ਦਰਪੇਸ਼ ਮੁਸ਼ਕਲਾ ਬਾਰੇ ਗੱਲਬਾਤ ਕੀਤੀ। ਭਾਰਤੀ ਰਾਜਦੂਤ ਵਾਣੀ ਰਾੳ ਨੇ ਕਿਹਾ ਕਿ ਭਾਰਤੀ ਅੰਬੈਸੀ ਰੋਮ ਅਤੇ ਮਿਲਾਨ ਕੌਸਲੇਟ ਹਮੇਸਾ ਹੀ ਇਟਲੀ ਦੇ ਭਾਰਤੀਆਂ ਲਈ ਹਾਜ਼ਰ ਹੈ ਤੇ ਭਾਰਤੀ ਭਾਈਚਾਰੇ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਦਾ ਹੀ ਤਤਪਰ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਕੈੰਪਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ ਦਾ ਭਾਰਤੀਆਂ ਨੂੰ ਕੌਂਸਲੇਟ ਦੀਆਂ ਸੇਵਾਵਾਂ ਲੈਣ ਲਈ ਲਾਭ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ