ਗਿਆਨਵਾਪੀ ਨੂੰ ਮਸਜਿਦ ਕਹਿਣਾ ਮੰਦਭਾਗਾ- ਯੋਗੀ ਆਦਿੱਤਿਆਨਾਥ
ਲਖਨਊ, 14 ਸਤੰਬਰ- ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਕ ਵਾਰ ਫਿਰ ਗਿਆਨਵਾਪੀ ’ਤੇ ਵੱਡਾ ਬਿਆਨ ਦਿੱਤਾ ਹੈ। ਗੋਰਖਪੁਰ ’ਚ ਹਿੰਦੀ ਦਿਵਸ ਮੌਕੇ ਆਯੋਜਿਤ ਇਕ ਪ੍ਰੋਗਰਾਮ ’ਚ ਉਨ੍ਹਾਂ ਕਿਹਾ ਕਿ ਗਿਆਨਵਾਪੀ ਹੀ ਅਸਲੀ ਵਿਸ਼ਵਨਾਥ ਹੈ। ਅੱਜ ਲੋਕ ਗਿਆਨਵਾਪੀ ਨੂੰ ਦੂਜੇ ਸ਼ਬਦਾਂ ਵਿਚ ਮਸਜਿਦ ਕਹਿੰਦੇ ਹਨ, ਜੋ ਕਿ ਮੰਦਭਾਗਾ ਹੈ। ਇਸ ਮੌਕੇ ਉਨ੍ਹਾਂ ਆਦਿ ਸ਼ੰਕਰ ਦੀ ਕਹਾਣੀ ਸੁਣਾਈ ਤੇ ਕਿਹਾ- ਜਿਸ ਗਿਆਨਵਾਪੀ ਲਈ ਆਦਿ ਸ਼ੰਕਰ ਨੇ ਸਿਮਰਨ ਕੀਤਾ… ਬਦਕਿਸਮਤੀ ਨਾਲ, ਲੋਕ ਉਸ ਗਿਆਨਵਾਪੀ ਨੂੰ ਮਸਜਿਦ ਕਹਿੰਦੇ ਹਨ।