ਇਹ ਤਾਂ ਹੋਣਾ ਹੀ ਸੀ - ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਭਾਰਤੀ ਕੁਸ਼ਤੀ ਮਹਾਸੰਘ
ਨਵੀਂ ਦਿੱਲੀ, 7 ਸਤੰਬਰ - ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਪ੍ਰਧਾਨ ਸੰਜੇ ਸਿੰਘ ਦਾ ਕਹਿਣਾ ਹੈ, ''ਇਹ ਤਾਂ ਹੋਣਾ ਹੀ ਸੀ। ਇਹ ਸਾਰਾ ਦੇਸ਼ ਜਾਣਦਾ ਹੈ ਕਿ ਇਹ ਸਾਰਾ ਵਿਰੋਧ ਕਾਂਗਰਸ ਦੇ ਇਸ਼ਾਰੇ 'ਤੇ ਹੋ ਰਿਹਾ ਸੀ। ਇਸ ਦਾ ਮਾਸਟਰਮਾਈਂਡ ਦੀਪੇਂਦਰ ਹੁੱਡਾ ਯਾਣਿ ਕਿ ਹੁੱਡਾ ਪਰਿਵਾਰ ਸੀ। ਇਸ ਦੀ ਨੀਂਹ ਤਾਂ ਉਸ ਦਿਨ ਰੱਖ ਹੋ ਗਈ ਸੀ, ਜਿਸ ਦਿਨ ਸਾਡੇ ਪ੍ਰਧਾਨ ਮੰਤਰੀ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਕੁਸ਼ਤੀ ਸੁਰੱਖਿਅਤ ਹੱਥਾਂ ਵਿਚ ਹੈ। ਇਹ ਸਾਰੀ ਸਾਜ਼ਿਸ਼ ਇਸ ਲਈ ਵੀ ਰਚੀ ਗਈ ਕਿਉਂਕਿ ਉਲੰਪਿਕ ਵਿਚ ਕੁਸ਼ਤੀ ਵਿਚ 4-5 ਤਗਮੇ ਆਉਣ ਵਾਲੇ ਸਨ। ਵਿਰੋਧ ਦਾ ਅਸਰ ਉਲੰਪਿਕ 'ਚ ਆਉਣ ਵਾਲੇ ਤਗਮਿਆਂ 'ਤੇ ਵੀ ਪਿਆ ਹੈ, ਜਿਸ ਕਾਰਨ ਸਾਡੇ ਪਹਿਲਵਾਨ ਅਭਿਆਸ ਨਹੀਂ ਕਰ ਸਕੇ।ਹੁਣ ਇਨ੍ਹਾਂ ਲੋਕਾਂ ਦਾ ਸਾਡੇ ਕੁਸ਼ਤੀ ਸੰਘ 'ਤੇ ਕੋਈ ਅਸਰ ਨਹੀਂ ਹੋਵੇਗਾ।''