JALANDHAR WEATHER

ਸੋਢੀ ਵਾਲਾ ਮਾਈਨਰ ਵਿਚ ਪਿਆ ਪਾੜ

ਮਮਦੋਟ, (ਫਿਰੋਜ਼ਪੁਰ) 6 ਜੁਲਾਈ (ਸੁਖਦੇਵ ਸਿੰਘ ਸੰਗਮ)-ਅੱਜ ਮਮਦੋਟ ਇਲਾਕੇ ਵਿਚ ਹੋਈ ਭਾਰੀ ਬਾਰਿਸ਼ ਦੇ ਚਲਦਿਆਂ ਨੇੜਲੇ ਪਿੰਡ ਝੋਕ ਮੋਹੜੇ ਨਜ਼ਦੀਕ ਢਾਣੀ ਤੇਜਾ ਸਿੰਘ ਕੋਲ ਸੋਢੀ ਵਾਲਾ ਮਾਈਨਰ ਵਿਚ ਪਾੜ ਪੈ ਗਿਆ, ਜਿਸ ਕਾਰਨ ਕਿਸਾਨਾਂ ਨੂੰ ਵੱਡੀ ਪ੍ਰੇਸ਼ਾਨੀ ਸਤਾਉਣ ਲੱਗੀ ਹੈ। ਕਿਸਾਨਾਂ ਨੇ ਦੱਸਿਆ ਕਿ ਹਾਲੇ ਤਿੰਨ ਕੁ ਮਹੀਨੇ ਪਹਿਲਾਂ ਹੀ ਉਕਤ ਮਾਈਨਰ ਨੂੰ ਬਣਾਇਆ ਗਿਆ ਸੀ ਜੋ ਪਹਿਲੀ ਬਰਸਾਤ ਨੂੰ ਨਾ ਸਹਾਰਦੀ ਹੋਈ ਟੁੱਟ ਗਈ। ਕਿਸਾਨਾਂ ਨੇ ਦੱਸਿਆ ਕਿ ਕਰੀਬ 30/35 ਫੁੱਟ ਪਾੜ ਪੈਣ ਕਾਰਨ ਉਨ੍ਹਾਂ ਦੀ ਕਰੀਬ 100 ਏਕੜ ਰਕਬੇ ਵਿਚ ਝੋਨੇ ਦੀ ਲੱਗੀ ਹੋਈ ਫਸਲ ਪ੍ਰਭਾਵਿਤ ਹੋਈ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ