JALANDHAR WEATHER

ਪਠਾਨਕੋਟ ਦੇ ਨੰਗਲਭੂਰ ਇਲਾਕੇ ਵਿਚ ਇਕ ਵਾਰ ਫਿਰ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ

ਪਠਾਨਕੋਟ ,2 ਜੁਲਾਈ (ਸੰਧੂ ) - ਪਠਾਨਕੋਟ  ਦੇ ਨੰਗਲਭੂਰ ਇਲਾਕੇ ਵਿਚ ਇਕ ਵਾਰ ਫਿਰ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਹਨ।  ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਤਿੰਨਾਂ ਸ਼ੱਕੀਆਂ ਦੀਆਂ ਫੋਟੋਆਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਹਨ।  ਫੋਟੋ ਵਾਇਰਲ ਹੁੰਦੇ ਹੀ ਥਾਣਾ ਨੰਗਲਭੂਰ ਦੀ ਪੁਲਿਸ ਵੀ ਚੌਕਸ ਹੋ ਗਈ।  ਪੁਲੀਸ ਨੇ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਨੰਗਲਭੂਰ ਅੱਡੇ ਵਿਚ ਲੱਗੇ ਸੀ.ਸੀ.ਟੀ.ਵੀ. ਦੀ ਸਕੈਨਿੰਗ ਵੀ ਸ਼ੁਰੂ ਕਰ ਦਿੱਤੀ ਹੈ।  ਇਸ ਦੇ ਨਾਲ ਹੀ ਜ਼ਿਲ੍ਹੇ 'ਚ ਤੀਜੀ ਵਾਰ ਸ਼ੱਕੀ ਦੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਪੁਲਿਸ ਅਤੇ ਫੌਜ ਨੂੰ ਅਜੇ ਤੱਕ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ।  ਇਸ ਤੋਂ ਪਹਿਲਾਂ ਸਰਹੱਦੀ ਖੇਤਰ ਦੇ ਪਿੰਡ ਕੋਟ ਭੱਟੀਆਂ ਵਿਚ ਦੋ ਸ਼ੱਕੀ ਵਿਅਕਤੀ ਇਕ ਫਾਰਮ ਹਾਊਸ ਵਿਚ ਦਾਖ਼ਲ ਹੋਏ ਸਨ, ਜਿੱਥੇ ਉਹ ਜ਼ਬਰੀ  ਖਾਣਾ ਖਾ ਕੇ ਫ਼ਰਾਰ ਹੋ ਗਏ।  ਤਿੰਨ ਦਿਨਾਂ ਬਾਅਦ ਪਿੰਡ ਕੀੜੀ ਗੰਡਿਆਲ ਵਿਚ ਲੋਕਾਂ ਨੇ ਮੁੜ ਸ਼ੱਕੀ ਵਿਅਕਤੀਆਂ ਨੂੰ ਦੇਖਿਆ।  ਪੁਲਿਸ ਨੇ ਕਰੀਬ ਚਾਰ ਦਿਨਾਂ ਤੱਕ ਵੱਡੇ ਪੱਧਰ 'ਤੇ ਤਲਾਸ਼ੀ ਲਈ ਪਰ ਅਸਫਲ ਰਹੀ।  ਥਾਣਾ ਨੰਗਲਭੂਰ ਦੇ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਅੱਡਾ ਨੰਗਲਭੂਰ 'ਚ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਹਾਲਾਂਕਿ, ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਵੀ ਫੌਜ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸ਼ੱਕੀ ਅਸਲ ਵਿਚ ਹਨ ਜਾਂ ਫੌਜ ਦੇ ਕਰਮਚਾਰੀ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ