JALANDHAR WEATHER

ਸਾਬਕਾ ਰਾਜ ਸਭਾ ਮੈਂਬਰ ਬੀਬੀ ਗੁਰਚਰਨ ਕੌਰ ਪੰਜਗਰਾਈਂ ਦਾ ਦਿਹਾਂਤ

ਪੰਜਗਰਾਈ ਕਲਾਂ, 4 ਜੁਲਾਈ ( ਸੁਖਮੰਦਰ ਸਿੰਘ ਬਰਾੜ)-ਭਾਜਪਾ ਦੀ ਸੀਨੀਅਰ ਆਗੂ ਤੇ ਸਾਬਕਾ ਰਾਜ ਸਭਾ ਮੈਂਬਰ ਬੀਬੀ ਗੁਰਚਰਨ ਕੌਰ ਪੰਜਗਰਾਈਂ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 6 ਜੁਲਾਈ 2024 ਦਿਨ ਸ਼ਨੀਵਾਰ ਨੂੰ ਪੰਜਗਰਾਈਂ ਕਲਾਂ (ਫਰੀਦਕੋਟ) ਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦੇ ਸਪੁੱਤਰ ਦਿਲਬਾਗ ਸਿੰਘ ਰਾਣਾ ਦੇ ਕੈਨੇਡਾ ਵਾਪਸ ਆਉਣ ਉਤੇ ਹੋਵੇਗਾ। ਬੀਬੀ ਗੁਰਚਰਨ ਕੌਰ ਪੰਜਗਰਾਈਂ 88 ਵਰ੍ਹਿਆਂ ਦੇ ਸਨ। ਉਹ 2001 ਤੋਂ ਲੈ ਕੇ 2004 ਤੱਕ ਰਾਜਸਭਾ ਦੇ ਮੈਂਬਰ ਰਹੇ ਸਨ। ਉਨ੍ਹਾਂ ਦੀ ਮੌਤ ਉਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ