JALANDHAR WEATHER

ਹਾਦਸੇ 'ਚ ਮਰੇ ਦਾਦੀ ਤੇ ਪੋਤੇ ਦੀਆਂ ਇਕੱਠੀਆਂ ਬਲੀਆਂ ਚਿਖਾਵਾਂ

ਨਵਾਂਸ਼ਹਿਰ, 4 ਜੁਲਾਈ (ਜਸਬੀਰ ਸਿੰਘ ਨੂਰਪੁਰ)-ਪਿੰਡ ਝਿੰਗੜਾਂ ਦਾ ਰਹਿਣ ਵਾਲਾ ਪਰਿਵਾਰ ਜੋ ਸ੍ਰੀ ਹਜ਼ੂਰ ਸਾਹਿਬ ਵਿਖੇ ਦਰਸ਼ਨਾਂ ਲਈ ਰਵਾਨਾ ਹੋਇਆ ਸੀ, ਇਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਇਕ ਸਾਈਡ ਉਤੇ ਖੜ੍ਹੇ ਟਰੱਕ ਨਾਲ ਹੋ ਗਿਆ, ਜਿਸ ਵਿਚ ਡਰਾਈਵਰ ਸਮੇਤ ਇਕੋ ਪਰਿਵਾਰ ਦੇ 4 ਜੀਆਂ ਜਿਨ੍ਹਾਂ ਵਿਚੋਂ 2 ਕੈਨੇਡਾ ਤੋਂ ਆਏ ਮਾਂ-ਪੁੱਤ ਅਤੇ ਦਾਦੀ-ਪੋਤਾ ਸਮੇਤ ਡਰਾਈਵਰ 5 ਜੀਆਂ ਦੀ ਦਰਦਨਾਕ ਮੌਤ ਹੋ ਗਈ ਸੀ। ਉਥੇ ਘਟਨਾ ਸਥਾਨ ਤੋਂ ਬਾਅਦ ਉਥੋਂ ਦੀ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਮਾਂ-ਪੁੱਤ ਦੀਆਂ ਮ੍ਰਿਤਕ ਦੇਹਾਂ ਨੂੰ ਕੈਨੇਡਾ ਭੇਜ ਦਿੱਤਾ ਗਿਆ ਜਦਕਿ ਪਿੰਡ ਹੇੜੀਆਂ ਦੇ ਡਰਾਈਵਰ ਜਸਵਿੰਦਰ ਸਿੰਘ 35 ਸਾਲਾ ਅਤੇ ਦਾਦੀ ਭਜਨ ਕੌਰ 70 ਸਾਲਾ, ਪੋਤਾ ਤਜਿੰਦਰ ਸਿੰਘ 21 ਸਾਲਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਲੋਕਾਂ ਦਾ ਭਾਰੀ ਇਕੱਠ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ