JALANDHAR WEATHER

ਲਾਹੌਰ ਬਰਾਂਚ ਨਹਿਰ 'ਚ ਡੁੱਬੇ ਨੌਜਵਾਨ ਦੀ ਲਾਸ਼ ਬਰਾਮਦ

ਚੋਗਾਵਾਂ, 2 ਜੁਲਾਈ (ਗੁਰਵਿੰਦਰ ਸਿੰਘ ਕਲਸੀ) - ਬੀਤੇ ਕੱਲ੍ਹ ਰਾਜਾਸਾਂਸੀ ਨੇੜੇ ਲਾਹੌਰ ਬਰਾਂਚ ਨਹਿਰ ਵਿਚ ਨਹਾਉਂਦਿਆਂ ਪਾਣੀ ਵਿਚ ਡੁੱਬੇ ਨੌਜਵਾਨ ਦੀ ਲਾਸ਼ ਮਿਲਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਉਹ ਆਪਣੇ ਦੋਸਤਾਂ ਨਾਲ ਸਵੀਮਿੰਗ ਪੂਲ ਵਿਚ ਨਹਾਉਣ ਲਈ ਗਿਆਂ ਪਰ ਸਵਿੰਗ ਪੂਲ ਬੰਦ ਸੀ। ਜਿਸ ਕਾਰਨ ਉਹ ਰਾਣੇਵਾਲੀ ਪਿੰਡ ਨੇੜੇ ਨਹਿਰ ਵਿਚ ਨਹਾਉਣ ਲੱਗੇ ਅਤੇ ਉਹ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਡੁੱਬ ਗਿਆ। ਜਿਸ ਦਾ ਮ੍ਰਿਤਕ ਸਰੀਰ ਅੱਜ ਚਵਿੰਡਾ ਕਲਾਂ ਨੇੜੇ ਨਹਿਰ ਵਿਚੋਂ ਮਿਲਿਆ। ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਥਾਣਾ ਲੋਪੋਕੇ ਦੇ ਮੁਖੀ  ਬਲਕਾਰ ਸਿੰਘ ਨੇ ਲਾਸ਼ ਦੀ ਸ਼ਨਾਖਤ ਕਰਕੇ ਆਪਣੇ ਕਬਜ਼ੇ ਵਿਚ ਲੈ ਲਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ