JALANDHAR WEATHER

ਭਾਰੀ ਮਾਤਰਾ 'ਚ ਅਫੀਮ ਤੇ ਹੈਰੋਇਨ ਸਮੇਤ 4 ਵਿਅਕਤੀ ਗ੍ਰਿਫਤਾਰ

ਜਲੰਧਰ, 2 ਜੁਲਾਈ (ਮਨਜੋਤ ਸਿੰਘ)-ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਭਾਰੀ ਮਾਤਰਾ ਵਿਚ ਅਫੀਮ ਅਤੇ ਹੈਰੋਇਨ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਪਾਰਟੀ ਵਲੋਂ ਸਰਕਾਰੀ ਕਾਲਜ ਜਲੰਧਰ ਨੇੜੇ ਲਾਡੋਵਾਲੀ ਰੋਡ 'ਤੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਡੀ.ਸੀ. ਦਫ਼ਤਰ ਵਾਲੇ ਪਾਸਿਓਂ ਇਕ ਵਿਅਕਤੀ ਨੂੰ ਸੱਜੇ ਹੱਥ ਵਿਚ ਬੈਗ ਲੈ ਕੇ ਪੈਦਲ ਆਉਂਦੇ ਦੇਖਿਆ। ਪੁਲਿਸ ਪਾਰਟੀ ਨੂੰ ਵੇਖ ਕੇ ਨੌਜਵਾਨ ਨੇ ਬੈਗ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਪੁਲਿਸ ਪਾਰਟੀ ਨੇ ਤਲਾਸ਼ੀ ਲਈ। ਬੈਗ ਵਿਚੋਂ 1 ਕਿਲੋ ਅਫੀਮ ਬਰਾਮਦ ਕੀਤੀ। ਇਸੇ ਦੌਰਾਨ ਪੁਲਿਸ ਨੇ 3 ਹੋਰ ਵਿਅਕਤੀ ਨਸ਼ੇ ਸਮੇਤ ਫੜ੍ਹੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ