JALANDHAR WEATHER

ਫਿਰੌਤੀ ਨਾ ਦੇਣ ’ਤੇ 2 ̄ਵਿਅਕਤੀਆਂ ਨੂੰ ਮਾਰੀਆਂ ਗੋਲੀਆਂ

ਚੋਹਲਾ ਸਾਹਿਬ, 3 ਜੁਲਾਈ (ਬਲਵਿੰਦਰ ਸਿੰਘ)-ਕਸਬਾ ਚੋਹਲਾ ਸਾਹਿਬ ਵਿਖੇ ਪ੍ਰੀਤ ਟੈਲੀਕਾਮ ਦੇ ਮਾਲਕ ਕੋਲੋਂ ਪਿਛਲੇ ਦਿਨੀਂ ਫਿਰੌਤੀ ਮੰਗਣ ਵਾਲੇ ਗੈਂਗਸਟਰਾਂ ਵਲੋਂ ਅੱਜ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਇਸ ਗੋਲਾਬਾਰੀ ਨਾਲ ਵਾਲੀ ਦੁਕਾਨ ਦੇ ਮਾਲਕ ਦੇ ਵੀ ਗੋਲੀ ਲੱਗ ਗਈ। ਗੰਭੀਰ ਜ਼ਖ਼ਮੀ ਹਾਲਤ ਵਿਚ ਪ੍ਰੀਤ ਟੈਲੀਕਾਮ ਦੇ ਮਾਲਕ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਵਰਣਨਯੋਗ ਹੈ ਕਿ ਕਸਬਾ ਚੋਹਲਾ ਸਾਹਿਬ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਪਿਛਲੇ ਕਈ ਦਿਨਾਂ ਤੋਂ ਦੁਕਾਨਾਂ ਅਤੇ ਹੋਰਨਾਂ ਵਿਅਕਤੀਆਂ ਕੋਲੋਂ ਗੈਂਗਸਟਰਾਂ ਵਲੋਂ ਲੱਖਾਂ ਰੁਪਏ ਦੀਆਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ