JALANDHAR WEATHER

ਐਮ. ਪੀ. ਸ਼ੇਰ ਸਿੰਘ ਘੁਬਾਇਆ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ

ਮਲੋਟ, 26 ਜੂਨ (ਪਾਟਿਲ)-ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੇ ਅੱਜ ਮਲੋਟ ਰੇਲਵੇ ਅੰਡਰਬ੍ਰਿਜ ਨਿਰਮਾਣ ਨੂੰ ਲੈ ਕੇ ਰੇਲ ਮੰਤਰੀ ਭਾਰਤ ਸਰਕਾਰ ਅਸ਼ਵਨੀ ਵੈਸ਼ਨਵ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਮਲੋਟ ਰੇਲਵੇ ਅੰਡਰਬ੍ਰਿਜ ਦਾ ਨਿਰਮਾਣ ਕਾਰਜ ਬੀਤੇ ਕਈ ਸਾਲਾਂ ਤੋਂ ਲਟਕ ਰਿਹਾ ਹੈ ਅਤੇ ਕਾਂਗਰਸ ਵਲੋਂ ਕੀਤੇ ਵਾਅਦੇ ਅਨੁਸਾਰ ਅੱਜ ਐਮ.ਪੀ. ਸ਼ੇਰ ਸਿੰਘ ਘੁਬਾਇਆ ਨੇ ਰੇਲਵੇ ਮੰਤਰੀ ਭਾਰਤ ਸਰਕਾਰ ਨਾਲ ਮੁਲਾਕਾਤ ਕਰਕੇ ਇਸ ਦੇ ਜਲਦ ਨਿਰਮਾਣ ਸ਼ੁਰੂ ਹੋਣ ਲਈ ਮੰਗ ਪੱਤਰ ਦਿੱਤਾ, ਜਿਸ 'ਤੇ ਰੇਲ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਇਸ ਦਾ ਨਿਰਮਾਣ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਰੇਲਵੇ ਅੰਡਰਬ੍ਰਿਜ ਤੋਂ ਇਲਾਵਾ ਮਲੋਟ ਦੇ ਰੇਲਵੇ ਸਟੇਸ਼ਨ ਨੂੰ ਸੁੰਦਰ ਬਣਾਉਣ ਅਤੇ ਏਕਤਾ ਨਗਰ, ਬਾਬਾ ਸ੍ਰੀ ਚੰਦ ਨਗਰ ਨੂੰ ਅੰਡਰਬ੍ਰਿਜ ਨਾਲ ਜੋੜਨ ਦਾ ਮੰਗ ਪੱਤਰ ਸੌਂਪਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ