JALANDHAR WEATHER

ਦਿੱਲੀ ਦੇ ਵਸੰਤ ਵਿਹਾਰ ਖੇਤਰ ਵਿਚ ਟੋਏ ਵਿਚ ਡਿੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਹੋਈ ਮੌਤ

ਨਵੀਂ ਦਿੱਲੀ, 29 ਜੂਨ-ਦਿੱਲੀ ਦੇ ਵਸੰਤ ਵਿਹਾਰ ਖੇਤਰ ਵਿਚ ਇਕ ਨਿਰਮਾਣ ਅਧੀਨ ਇਮਾਰਤ ਵਿਚ  ਤਿੰਨ ਮਜ਼ਦੂਰਾਂ ਦੀ ਟੋਏ ਵਿਚ ਡਿੱਗਣ ਕਾਰਨ ਮੌਤ ਹੋ ਗਈ। ਟੋਏ ਵਿਚ ਡਿੱਗੇ ਇਕ ਮਜ਼ਦੂਰ ਦੀ ਲਾਸ਼ ਨੂੰ ਐਨ.ਡੀ.ਆਰ.ਐਫ ਦੀ ਟੀਮ ਬਾਹਰ ਕੱਢ ਰਹੀ ਹੈ ਅਤੇ ਦੋ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਈਆਂ ਗਈਆਂ ਹਨ। ਐਨ.ਡੀ.ਆਰ.ਐਫ, ਫਾਇਰ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਵਲੋਂ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪਤਾ ਲਗਾ ਹੈ ਕਿ ਮਜ਼ਦੂਰ ਸਾਈਟ ਦੇ ਨੇੜੇ ਅਸਥਾਈ ਝੌਂਪੜੀਆਂ ਵਿਚ ਰਹਿ ਰਹੇ ਸਨ ਅਤੇ ਤੇਜ਼ ਮੀਂਹ ਕਾਰਨ ਝੁੱਗੀਆਂ ਟੋਏ ਵਿਚ ਡਿੱਗ ਗਈਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ