JALANDHAR WEATHER

ਸੁਲਤਾਨਪੁਰ ਲੋਧੀ ਦੇ ਗੁਰਚਰਨ ਸਿੰਘ ਚੰਨ ਡੀਪੂ ਵਾਲੇ ਦਾ ਕੀਤਾ ਗਿਆ ਕਤਲ

ਸੁਲਤਾਨਪੁਰ ਲੋਧੀ, 29 ਜੂਨ (ਨਰੇਸ਼ ਹੈਪੀ, ਲਾਡੀ,ਥਿੰਦ)-ਗੁਰਚਰਨ ਸਿੰਘ ਚੰਨ ਡੀਪੂ ਵਾਲਾ ਪੁੱਤਰ ਜਗੀਰ ਸਿੰਘ ਵਾਸੀ ਮੁਹੱਲਾ ਨਾਈਆਂ ਰੇਲਵੇ ਰੋਡ, ਸੁਲਤਾਨਪੁਰ ਲੋਧੀ ਦਾ ਬੀਤੀ ਰਾਤ ਤੋਂ ਅੱਜ ਸਵੇਰ ਦੇ ਦਰਮਿਆਨ ਕਤਲ ਕਰ ਦਿੱਤਾ ਗਿਆ। ਗੁਰਚਰਨ ਸਿੰਘ ਚੰਦ ਜੋ ਕਿ ਘਰ ਵਿਚ ਇਕੱਲਾ ਰਹਿੰਦਾ ਸੀ, ਦੀ ਮੌਤ ਦਾ ਉਸ ਵੇਲੇ ਪਤਾ ਲੱਗਾ ਜਦੋਂ ਉਸਨੇ ਟਕਸਾਲੀਆਂ ਮੁਹੱਲਾ ਸਥਿਤ ਆਪਣੀ ਦੁਕਾਨ ਨਹੀਂ ਖੋਲੀ। ਉਹ ਦੁਕਾਨ ਦੇ ਸਾਹਮਣੇ ਹੀ ਰਹਿੰਦੇ ਸੀ, ਉਸਦੇ ਦੋਸਤ ਨੇ ਜਾ ਕੇ ਜਦੋਂ ਸਵੇਰੇ ਸਮੇਂ ਜਾਂ ਕੇ ਵੇਖਿਆ ਤਾਂ ਜਮੀਨ ਤੇ ਗੁਰਚਰਨ ਸਿੰਘ ਚੰਨ ਦੀ ਲਾਸ਼ ਪਈ ਸੀ। ਸੂਚਨਾ ਮਿਲਣ ਤੇ ਐਸ.ਐਚ.ਓ ਹਰਗੁਰਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ