ਲੱਦਾਖ਼: ਟੈਂਕ ਅਭਿਆਸ ਦੌਰਾਨ ਵਧਿਆ ਪਾਣੀ ਦਾ ਪੱਧਰ, ਫ਼ੌਜੀ ਜਵਾਨਾਂ ਦੇ ਜਾਨੀ ਨੁਕਸਾਨ ਦਾ ਖ਼ਦਸ਼ਾ- ਰੱਖਿਆ ਅਧਿਕਾਰੀ
![](/cmsimages/20240629/4559777__whatsapp image 2024-06-29 at 11.15.10 am.jpeg)
ਲੇਹ, 29 ਜੂਨ- ਰੱਖਿਆ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੱਦਾਖ ਦੇ ਦੌਲਤ ਬੇਗ ਓਲਡੀ ਖ਼ੇਤਰ ਵਿਚ ਕੱਲ੍ਹ ਨਦੀ ਪਾਰ ਕਰਨ ਲਈ ਟੈਂਕ ਅਭਿਆਸ ਦੌਰਾਨ ਪਾਣੀ ਦੇ ਪੱਧਰ ਵਿਚ ਅਚਾਨਕ ਵਾਧਾ ਹੋਣ ਕਾਰਨ ਇਕ ਹਾਦਸਾ ਵਾਪਰ ਗਿਆ, ਜਿਸ ਵਿਚ ਫ਼ੌਜ ਦੇ ਜਵਾਨਾਂ ਦੇ ਜਾਨੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।