ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ
’ਚ ਸ਼ਿਸ਼ੂ ਮਾਡਲ ਦੇ ਸਟਾਫ਼ ਨੇ ਵੀ ਬਾਜ਼ੀ ਮਾਰੀ 4 ਸੋਨ, ਇੱਕ ਚਾਂਦੀ ਅਤੇ 2 ਕਾਂਸੀ ਤਗਮੇ ਜਿੱਤੇ
ਭੁਲੱਥ, 3 ਅਕਤੂਬਰ (ਮਨਜੀਤ ਸਿੰਘ ਰਤਨ)-ਸ਼ਿਸ਼ੂ ਮਾਡਲ ਸਕੂਲ ਭੁਲੱਥ ਦੇ ਅਧਿਆਪਕਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ਅਥਲੈਟਿਕਸ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਜਿੱਤ ਹਾਸਿਲ ਕਰਕੇ ਭੁਲੱਥ ਦਾ ਨਾਂਅ ਜ਼ਿਲ੍ਹੇ ਵਿਚ ਰੋਸ਼ਨ ਕੀਤਾ | ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਏ ਖੇਡ ਮੁਕਾਬਲਿਆਂ ’ ਚ ਉਮਰ ਵਰਗ 30 ਤੋਂ 40 ਸਾਲ ਵਿਚ ਹਿੰਦੀ ਅਧਿਆਪਕਾ ਰੇਖਾ ਰਾਜਪੂਤ ਨੇ 800 ਮੀਟਰ ਦੌੜ ਵਿਚੋਂ ਸੋਨ ਤਗਮਾ ਅਤੇ ਲੰਬੀ ਛਾਲ ਵਿਚੋਂ ਵੀ ਸੋਨ ਤਗਮਾ ਹਾਸਿਲ ਕੀਤੇ | ਉਮਰ ਵਰਗ 40 ਤੋਂ 50 ਸਾਲ ਵਿਚ ਅਕਾਊਂਟਸ ਵਿਭਾਗ ਦੇ ਹੈੱਡ ਸੁਨੀਤਾ ਸ਼ਰਮਾ ਨੇ ਗੋਲਾ ਸੁੱਟਣ ਵਿਚ ਚਾਂਦੀ ਦਾ ਤਗਮਾ ਅਤੇ 100 ਮੀਟਰ ਦੌੜ ਵਿਚ ਕਾਂਸੀ ਤਗਮਾ ਹਾਸਿਲ ਕੀਤਾ | ਰਿਸੈੱਪਸ਼ਨਿਸਟ ਭੁੱਖਵਿੰਦਰ ਕੌਰ ਬੁਲੋਵਾਲ ਵੱਲੋਂ 50 ਤੋਂ 60 ਸਾਲ ਉਮਰ ਵਰਗ ਵਿਚ ਗੋਲਾ ਸੁੱਟ ਕੇ ਗੋਲਡ ਮੈਡਲ ਪ੍ਰਾਪਤ ਕੀਤਾ | 50 ਤੋਂ 60 ਸਾਲ ਉਮਰ ਵਰਗ ਵਿਚ ਪਿ੍ੰਸੀਪਲ ਡਾ ਸੁਨੀਲ ਸ਼ਰਮਾ ਵੱਲੋਂ 800 ਮੀਟਰ ਦੌੜ ਵਿਚੋਂ ਗੋਲਡ ਮੈਡਲ ਅਤੇ 400 ਮੀਟਰ ਦੌੜ ਵਿਚੋਂ ਕਾਂਸੀ ਮੈਡਲ ਹਾਸਿਲ ਕੀਤਾ | ਇਸ ਮੌਕੇ ਸਮੂਹ ਸਕੂਲ ਸਟਾਫ਼ ਵੱਲੋਂ ਜੇਤੂ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਅਤੇ ਰਾਜ ਪੱਧਰ ਮੁਕਾਬਲਾ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ |
ਜ
ਜ਼ਿਲ੍ਹਾ ਪੱਧਰੀ ਖੇਡਾਂ ’ਚੋਂ ਜਿੱਤੇ ਅਧਿਆਪਕ ਅਤੇ ਪਿ੍ੰਸੀਪਲ ਡਾ. ਸਨੀਸ਼ ਸ਼ਰਮਾ ਜਿੱਤੇ ਹੋਏ ਮੈਡਲ ਦਿਖਾਉਂਦੇ ਹੋਏ | ਤਸਵੀਰ : ਮਨਜੀਤ ਸਟੂਡੀਓ
04-10-2026