21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਘਰ ਅੰਦਰ ਤਾਲੇ ਤੋਡ਼ ਕੇ ਚੋਰ ਨਕਦੀ ਤੇ ਗਹਿਣੇ ਚੋਰੀ ਕਰਕੇ ਹੋਏ ਫ਼ਰਾਰ, ਚਾਰ ਵਿਰੁੱਧ ਕੇਸ ਦਰਜ

ਕਪੂਰਥਲਾ, 21 ਨਵੰਬਰ (ਸਡਾਨਾ)-ਇਕ ਘਰ ਅੰਦਰ ਦਾਖਲ ਹੋ ਕੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ ਕਰਨ ਦੇ ਮਾਮਲੇ ਸੰਬੰਧੀ ਸਦਰ ਪੁਲਿਸ ਨੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਆਪਣੀ ਸ਼ਿਕਾਇਤ ਵਿਚ ਆਸ਼ਾ ਰਾਣੀ ਵਾਸੀ ਆਰੀਆਂਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਸ਼ਹਿਰ ਵਿਖੇ ਵੀ ਇਕ ਮਕਾਨ ਹੈ ਤੇ ਉਸ ਦੇ ਲਡ਼ਕੇ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਉਸ ਨਾਲ ਸ਼ਹਿਰ ਵਿਖੇ ਹੀ ਰਹਿ ਰਹੀ ਹੈ।

ਅਜੀਤ ਡੈਸਕ 22-11-2026
ਕਪੂਰਥਲਾ, 21 ਨਵੰਬਰ (ਸਡਾਨਾ)-ਇਕ ਘਰ ਅੰਦਰ ਦਾਖਲ ਹੋ ਕੇ ਗਹਿਣੇ, ਨਕਦੀ ਤੇ ਹੋਰ ਸਾਮਾਨ ਚੋਰੀ ਕਰਨ ਦੇ ਮਾਮਲੇ ਸੰਬੰਧੀ ਸਦਰ ਪੁਲਿਸ ਨੇ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਆਪਣੀ ਸ਼ਿਕਾਇਤ ਵਿਚ ਆਸ਼ਾ ਰਾਣੀ ਵਾਸੀ ਆਰੀਆਂਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਸ਼ਹਿਰ ਵਿਖੇ ਵੀ ਇਕ ਮਕਾਨ ਹੈ ਤੇ ਉਸ ਦੇ ਲਡ਼ਕੇ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਉਸ ਨਾਲ ਸ਼ਹਿਰ ਵਿਖੇ ਹੀ ਰਹਿ ਰਹੀ ਹੈ। ਉਨ੍ਹਾਂ ਦੇ ਪਿੰਡ ਵਾਲੇ ਮਕਾਨ ਵਿਚ ਉਨ੍ਹਾਂ ਦੀ ਲਡ਼ਕੀ ਤੇ ਉਸ ਦਾ ਪਤੀ ਰਹਿੰਦੇ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੀ 19 ਨਵੰਬਰ ਨੂੰ ਦੁਪਹਿਰ ਦੇ ਸਮੇਂ ਉਨ੍ਹਾਂ ਦੀ ਲਡ਼ਕੀ ਦਵਾਈ ਲੈਣ ਗਈ ਹੋਈ ਸੀ ਤਾਂ ਉਸ ਨੇ ਕੈਮਰੇ ਵਿਚ ਦੇਖਿਆ ਕਿ ਕੁੱਝ ਵਿਅਕਤੀ ਉਨ੍ਹਾਂ ਦੇ ਘਰ ਅੰਦਰ ਵਡ਼ੇ ਹੋਏ ਸਨ ਤੇ ਕੁੱਤੇ ਨਾਲ ਮਾਰਕੁੱਟ ਕਰ ਰਹੇ ਸਨ, ਜਿਸ ਸੰਬੰਧੀ ਮੈਂ ਆਪਣੀ ਲਡ਼ਕੀ ਨੂੰ ਦੱਸਿਆ ਕਿ, ਜਿਸ ’ਤੇ ਕੁੱਝ ਸਮੇਂ ਬਾਅਦ ਜਦੋਂ ਉਸ ਦੀ ਲਡ਼ਕੀ ਵਾਪਸ ਆਈ ਤਾਂ ਉਸ ਨੇ ਘਰ ਵਿਚ ਦੇਖਿਆ ਕਿ ਦਰਵਾਜ਼ੇ ਦੇ ਤਾਲੇ ਟੁੱਟੇ ਹੋਏ ਸਨ ਤੇ ਸਾਮਾਨ ਖਿੱਲਰਿਆ ਹੋਇਆ ਸੀ ਤੇ ਅਲਮਾਰੀਆਂ ਦੇ ਤਾਲੇ ਤੋਡ਼ ਕੇ ਅੰਦਰੋਂ ਗਹਿਣੇ, ਲੈਪਟਾਪ, 45 ਹਜ਼ਾਰ ਰੁਪਏ ਨਕਦੀ ਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਘਰ ਵਿਚ ਲੱਗੇ ਕੈਮਰੇ ਜਦੋਂ ਦੇਖੇ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਚੋਰੀ ਕਥਿਤ ਦੋਸ਼ੀ ਨਾਹਰ, ਮੋਟਾ, ਤਰੀ ਤੇ ਪੰਮਾ ਵਾਸੀਆਨ ਆਰੀਆਂਵਾਲ ਨੇ ਕੀਤੀ ਹੈ। ਜਿਸ ਤਹਿਤ ਸਦਰ ਪੁਲਿਸ ਨੇ ਉਕਤ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਤਫ਼ਤੀਸ਼ ਸਬ ਇੰਸਪੈਕਟਰ ਜਤਿੰਦਰਪਾਲ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸੈਫਰਨ ਪਬਲਿਕ ਸਕੂਲ ਫਗਵਾਡ਼ਾ ਨੇ ਆਪਣਾ 26ਵਾਂ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਖੇਡ ਮੇਲਾ ਬਹੁਤ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਗਰ ਕੀਰਤਨ ਮੌਕੇ 23 ਨਵੰਬਰ ਨੂੰ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਅੰਦਰ ਛੁੱਟੀ ਨਾ ਕੀਤੇ ਜਾਣ ’ਤੇ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।