04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਰਬ ਸਾਂਝੀ ਕਮੇਟੀ ਬਲਾਕ ਢਿੱਲਵਾਂ ਦੀ ਮਹੀਨਾਵਾਰ ਮੀਟਿੰਗ

ਭੰਡਾਲ ਬੇਟ, 3 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ)-ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਢਿੱਲਵਾਂ ਦੀ ਮਹੀਨਾਵਾਰ ਮੀਟਿੰਗ ਲਾਂਸ ਨਾਇਕ ਸ਼ਹੀਦ ਪਰਮਜੀਤ ਸਿੰਘ ਸੈਨਾ ਮੈਡਲ ਦੀ ਸਮਾਰਕ ਸੁਰਖਪੁਰ ਵਿਖੇ ਬਲਾਕ ਪ੍ਰਧਾਨ ਮਨਜੀਤ ਸਿੰਘ ਅਤੇ ਬਲਾਕ ਚੇਅਰਮੈਨ ਮਹਿੰਦਰ ਸਿੰਘ ਸੁਰਖਪੁਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਕਮੇਟੀ ਦੀ ਐਸ. ਓ.

ਅਜੀਤ ਡੈਸਕ 04-10-2026
ਭੰਡਾਲ ਬੇਟ, 3 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ)-ਸਾਬਕਾ ਸੈਨਿਕ ਸਰਬ ਸਾਂਝੀ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਬਲਾਕ ਢਿੱਲਵਾਂ ਦੀ ਮਹੀਨਾਵਾਰ ਮੀਟਿੰਗ ਲਾਂਸ ਨਾਇਕ ਸ਼ਹੀਦ ਪਰਮਜੀਤ ਸਿੰਘ ਸੈਨਾ ਮੈਡਲ ਦੀ ਸਮਾਰਕ ਸੁਰਖਪੁਰ ਵਿਖੇ ਬਲਾਕ ਪ੍ਰਧਾਨ ਮਨਜੀਤ ਸਿੰਘ ਅਤੇ ਬਲਾਕ ਚੇਅਰਮੈਨ ਮਹਿੰਦਰ ਸਿੰਘ ਸੁਰਖਪੁਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਕਮੇਟੀ ਦੀ ਐਸ. ਓ. ਪੀ. ਪੜ੍ਹ ਕੇ ਸੁਣਾਈ ਗਈ ਅਤੇ ਕਮੇਟੀ ਨਾਲ ਵੱਧ ਤੋਂ ਵੱਧ ਸਾਬਕਾ ਸੈਨਿਕਾਂ ਨੂੰ ਜੋੜਨ ਲਈ ਪ੍ਰੇਰਿਤ ਕਰਨ ਤੇ ਜ਼ੋਰ ਦਿੱਤਾ | ਇਸ ਮੌਕੇ ਹਾਜ਼ਰ ਸਮੂਹ ਸਾਬਕਾ ਸੈਨਿਕਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਪੰਜਾਬ ਸਰਪ੍ਰਸਤ ਬਲਦੇਵ ਸਿੰਘ ਵਿਸ਼ੇਸ਼ ਤੌਰ ਤੇ ਮੀਟਿੰਗ ਵਿਚ ਪੁੱਜੇ | ਇਸ ਮੌਕੇ ਸੁਖਬੀਰ ਸਿੰਘ ਮੀਤ ਪ੍ਰਧਾਨ 1, ਮੱਖਣ ਸਿੰਘ ਮੀਤ ਪ੍ਰਧਾਨ 2, ਬਖ਼ਸ਼ੀਸ਼ ਸਿੰਘ ਬਲਾਕ ਕੈਸ਼ੀਅਰ, ਉਪ ਪ੍ਰਧਾਨ ਤੀਰਥ ਸਿੰਘ, ਬਲਵੀਰ ਸਿੰਘ, ਦਵਿੰਦਰ ਸਿੰਘ, ਆਤਮਾ ਸਿੰਘ, ਰੂਪ ਸਿੰਘ, ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰ ’ਚ ਸ਼ਿਸ਼ੂ ਮਾਡਲ ਦੇ ਸਟਾਫ਼ ਨੇ ਵੀ ਬਾਜ਼ੀ ਮਾਰੀ 4 ਸੋਨ, ਇੱਕ ਚਾਂਦੀ ਅਤੇ... ਅਗਲੀ ਖ਼ਬਰ ਪੰਜਾਬ ਦੀਆਂ ਸਾਰੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ’ਚ ਕਰਵਾਈਆਂ ਜਾਣ ਵਿਦਿਆਰਥੀ ਕੌਂਸਲ ਚੋਣਾਂ : ਸੌਰਵ ਖੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।