ਸ੍ਰੀ ਮੁਕਤਸਰ ਸਾਹਿਬ, 31 ਮਾਰਚ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਅੱਜ ਬਾਅਦ ਦੁਪਹਿਰ ਅਸਮਾਨ ਵਿਚ ਕਾਲੇ ਬੱਦਲ ਛਾ ਗਏ ਤੇ ਸ਼ਾਮ ਮੌਕੇ ਤੇਜ਼ ਬਾਰਿਸ਼ ਹੋਈ | ਇਸ ਤੋਂ ਇਲਾਵਾ ਮਲੋਟ, ਲੰਬੀ ਖੇਤਰ ਦੇ ਕੁਝ ਪਿੰਡਾਂ ਤੇ ਲੱਖੇਵਾਲੀ ਖੇਤਰ ਦੇ ਕੁਝ ਪਿੰਡਾਂ 'ਚ ਗੜ੍ਹੇ ਪੈਣ ਦੀ ਸੂਚਨਾ ਹੈ | ਕਈ ਪਿੰਡਾਂ 'ਚ ਭਾਰੀ ਗੜ੍ਹੇਮਾਰੀ ਹੋਈ ਹੈ | ਇਸ ਨਾਲ ਕਣਕ ਦੀਆਂ ਪੱਕੀਆਂ ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ | ਕਈ ਦਿਨਾਂ ਤੋਂ ਚੱਲ ਰਹੀ ਮੌਸਮ ਦੀ ਖਰਾਬੀ ਤੇ ਰੁਕ ਰੁਕ ਕੇ ਪੈ ਰਹੇ ਮੀਂਹ ਮਗਰੋਂ ਅੱਜ ਅਚਾਨਕ ਮੌਸਮ ਵਿਚ ਫਿਰ ਵੱਡੀ ਤਬਦੀਲੀ ਮਗਰੋਂ ਬਾਰਿਸ਼ ਅਤੇ ਗੜ੍ਹੇਮਾਰੀ ਹੋਈ | ਲਗਾਤਾਰ ਮੌਸਮ ਦੀ ਖਰਾਬੀ ਨੂੰ ਲੈ ਕੇ ਕਿਸਾਨ ਚਿੰਤਾ ਵਿਚ ਹਨ |