02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

2 ਚੋਰਾਂ ਤੋਂ ਚੋਰੀ ਕੀਤਾ ਸਾਮਾਨ ਬਰਾਮਦ

ਅਜੀਤ ਡੈਸਕ 17-07-2026
ਨਵੀਂ ਦਿੱਲੀ, 16 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਉੱਤਰ-ਪੂਰਬੀ ਜ਼ਿਲ੍ਹੇ ਦੀ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ, ਜਿਸ ਦੇ ਕੋਲੋਂ ਚਾਂਦੀ ਦੀਆਂ ਝਾਂਜਰਾਂ, ਦੋ ਲੇਡੀਜ਼ ਪਰਸ, ਆਧਾਰ ਕਾਰਡ ਅਤੇ ਚੋਰੀ ਵਿਚ ਵਰਤਿਆ ਗਿਆ ਬਾਈਕ ਬਰਾਮਦ ਕੀਤਾ ਹੈ। ਇਨ੍ਹਾਂ ਚੋਰਾਂ ਦਾ ਨਾਂਅ ਅਮਾਨ (21) ਨਿਵਾਸੀ ਕਰਦਮਪੁਰੀ ਦਿੱਲੀ, ਜੁਨੈਦ (21) ਨਿਵਾਸੀ ਕਰਦਮਪੁਰੀ ਦਿੱਲੀ ਹੈ। ਦਿੱਲੀ ਦੇ ਜਮਨਾ ਵਿਹਾਰ ਦੇ ਰਹਿਣ ਵਾਲੇ ਅਸਦ ਨਾਂਅ ਦੇ ਵਿਅਕਤੀ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਕਿ ਉਸ ਦੇ ਘਰ ਵਿਚ ਚੋਰਾਂ ਨੇ ਚੋਰੀ ਕੀਤੀ ਹੈ ਅਤੇ ਉਸ ਨੇ ਚੋਰੀ ਕੀਤੇ ਸਾਮਾਨ ਸੰਬੰਧੀ ਵੀ ਦੱਸਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਅਤੇ ਨਾਲ ਹੀ ਤਕਨੀਕੀ ਸਬੂਤਾਂ ਦਾ ਵਿਸ਼ਲੇਸ਼ਣ ਕਰਨ ਦੇ ਨਾਲ ਖੁਫ਼ੀਆ ਜਾਣਕਾਰੀ ਵੀ ਇਕੱਠੀ ਕੀਤੀ। ਇਸ ਦੇ ਆਧਾਰ ’ਤੇ ਪੁਲਿਸ ਨੇ ਚੋਰਾਂ ਦਾ ਪਤਾ ਲਗਾ ਲਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਸਖ਼ਤੀ ਦੇ ਨਾਲ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਨੇ ਕੀਤੀ ਚੋਰੀ ਸਵੀਕਾਰ ਕੀਤੀ।ਪੁਲਿਸ ਇਹ ਵੀ ਪਤਾ ਕਰ ਰਹੀ ਹੈ ਕਿ ਚੋਰੀ ਵਿਚ ਜਿਹੜਾ ਬਾਈਕ ਵਰਤਿਆ ਗਿਆ ਹੈ। ਉਹ ਚੋਰੀ ਦਾ ਤਾਂ ਨਹੀਂ।
ਪਿਛਲੀ ਖ਼ਬਰ ਫੋਰਟਿਸ ਹਸਪਤਾਲ ਨੋਇਡਾ ਨੇ 51 ਸਾਲਾ ਮਰੀਜ਼ ਦੀ ਸਫਲਤਾਪੂਰਨ ਸਰਜਰੀ ਕੀਤੀ ਅਗਲੀ ਖ਼ਬਰ ਪੁਲਿਸ ਨੇ ਨਾਬਾਲਗ ਕੋਲੋਂ ਚੋਰੀ ਕੀਤੀਆਂ ਚਾਰ ਗੱਡੀਆਂ ਫੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।