02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸਿੱਖਿਆ ਪ੍ਰਣਾਲੀ ਕ੍ਰਾਂਤੀ ਤੋਂ ਬਿਨਾਂ ਠੀਕ ਨਹੀਂ ਹੋ ਸਕਦੀ - ਕੇਜਰੀਵਾਲ ਸਰਕਾਰ ਨੂੰ ਨੌਜਵਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ

ਅਜੀਤ ਡੈਸਕ 17-07-2026
ਨਵੀਂ ਦਿੱਲੀ, 16 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਜੰਤਰ ਮੰਤਰ ’ਤੇ ਕਾਕਰੋਚ ਜਨਤਾ ਪਾਰਟੀ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਅਤੇ ਇਸ ਨੂੰ ਦੇਸ਼ ਭਰ ਤੋਂ ਪੂਰੀ ਤਰ੍ਹਾਂ ਦੇ ਨਾਲ ਸਮਰਥਨ ਮਿਲ ਰਿਹਾ ਹੈ। ਰੋਜ਼ਾਨਾ ਕੋਈ ਨਾ ਕੋਈ ਰਾਜਨੀਤਕ ਪਾਰਟੀਆਂ ਦੇ ਨੇਤਾ, ਸਮਾਜ ਸੇਵੀ ਅਤੇ ਹੋਰ ਅਨੇਕਾਂ ਸੰਸਥਾਵਾਂ ਦੇ ਅਹੁਦੇਦਾਰ ਸਮਰਥਨ ਦੇਣ ਆ ਰਹੇ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੰਤਰ ਮੰਤਰ ’ਤੇ ਕਾਕਰੋਚ ਜਨਤਾ ਪਾਰਟੀ ਨੂੰ ਸਮਰਥਨ ਦੇਣ ਪੁੱਜੇ। ਉਨ੍ਹਾਂ ਨੇ ਸਰਕਾਰ ਦੀ ਨਿੰਦਾ ਕਰਦੇ ਕਿਹਾ ਕਿ ਪੇਪਰ ਲੀਕ ਦੇ ਮਾਮਲੇ ਪ੍ਰਤੀ ਕੇਂਦਰੀ ਸਿੱਖਿਆ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਸਿੱਖਿਆ ਵਿਵਸਥਾ ਖ਼ਰਾਬ ਹੋ ਰਹੀ ਹੈ ਅਤੇ ਇਹ ਕ੍ਰਾਂਤੀ ਤੋਂ ਬਿਨਾਂ ਠੀਕ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਦਰੁਸਤ ਕਰਨ ਲਈ ਪੂਰੇ ਦੇਸ਼ ਦੇ ਨੌਜਵਾਨ ਅੰਦੋਲਨ ਕਰ ਰਹੇ ਹਨ ਅਤੇ ਸਮਾਜਸੇਵੀ ਸੋਨਮ ਵਾਂਗਚੁੱਕ ਨੇ ਆਪਣੀ ਜਾਨ ਦਾਅ ’ਤੇ ਲਗਾਈ ਹੋਈ ਹੈ, ਪ੍ਰੰਤੂ ਸਰਕਾਰ ਦੇ ਸਿਰ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਪੇਪਰ ਅੱਗੋਂ ਵੀ ਲੀਕ ਹੋਣਗੇ ਅਤੇ ਬੱਚੇ ਕਦੋਂ ਤੱਕ ਬਰਦਾਸ਼ਤ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਨਹੀਂ ਤਾਂ ਇਸ ਸਰਕਾਰ ਦਾ ਪਹਿਲਾਂ ਵਾਲੀ ਸਰਕਾਰ ਵਾਲਾ ਹਸ਼ਰ ਹੋਵੇਗਾ। ਉਨ੍ਹਾਂ ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ 20 ਜੁਲਾਈ ਨੂੰ ਪਾਰਟੀਮੈਂਟ ਕੂਚ ਦੇ ਵਿਚ ਜ਼ਰੂਰ ਆ ਕੇ ਸੀ.ਜੇ.ਪੀ. ਨੂੰ ਸਮਰਥਨ ਦੇਣ। ਇਸ ਮੌਕੇ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਿਲ ਸਨ। ਅੱਜ (16 ਜੁਲਾਈ) ਨੂੰ ਜੰਤਰ ਮੰਤਰ ’ਤੇ ਸੀ.ਜੇ.ਪੀ. ਦਾ ਸਮਰਥਨ ਕਰਨ ਦੇ ਲਈ ਡਿੰਪਲ ਯਾਦਵ (ਸਮਾਜਵਾਦੀ ਪਾਰਟੀ), ਕਿਸਾਨ ਆਗੂ ਰਕੇਸ਼ ਟਿਕੈਤ, ਸ਼ਿਵ ਸੈਨਾ ਦੇ ਆਗੂ ਅਤੇ ਹੋਰ ਕਈ ਪਾਰਟੀਆਂ ਦੇ ਅਹੁਦੇਦਾਰ ਵਿਸ਼ੇਸ਼ ਤੌਰ ’ਤੇ ਪੁੱਜੇ। ਇਨ੍ਹਾਂ ਸਾਰਿਆਂ ਨੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕੀਤੀ।
ਪਿਛਲੀ ਖ਼ਬਰ ਪੁਲਿਸ ਨੇ ਨਾਬਾਲਗ ਕੋਲੋਂ ਚੋਰੀ ਕੀਤੀਆਂ ਚਾਰ ਗੱਡੀਆਂ ਫੜੀਆਂ ਅਗਲੀ ਖ਼ਬਰ ਚੋਰੀ ਦੀਆਂ ਗੱਡੀਆਂ ਕਿਰਾਏ ’ਤੇ ਦੇਣ ਵਾਲਾ ਕਾਬੂ-6 ਗੱਡੀਆਂ ਫੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।