15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਚਲਦੇ ਮੋਟਰਸਾਈਕਲ 'ਤੇ ਰੁੱਖ ਡਿਗਿਆ, ਚਲਾਕ ਗੰਭੀਰ ਜ਼ਖ਼ਮੀ

ਅਜੀਤ ਡੈਸਕ 10-05-2026
ਸਿਰਸਾ, 9 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਅਭੋਲੀ ਨੇੜੇ ਅੱਜ ਸਵੇਰੇ ਇੱਕ ਮੋਟਰਸਾਈਕਲ ਸਵਾਰ 'ਤੇ ਸੜਕ ਕੰਢੇ ਖੜ੍ਹਾ ਰੁੱਖ ਚਲਦੇ ਮੋਟਰਸਾਈਕਲ 'ਤੇ ਡਿੱਗ ਗਿਆ, ਜਿਸ ਨਾਲ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ | ਗੰਭੀਰ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਅੰਮਿ੍ਤਸਰ ਖੁਰਦ ਵਾਸੀ 22 ਸਾਲਾ ਕੁਲਦੀਪ ਸਿੰਘ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਤੋਂ ਸਿਰਸਾ ਜਾ ਰਿਹਾ ਸੀ | ਦੱਸਿਆ ਗਿਆ ਹੈ ਕਿ ਜਦੋਂ ਉਹ ਪਿੰਡ ਅਭੋਲੀ ਨੇੜੇ ਪਹੁੰਚਿਆ ਤਾਂ ਅਚਾਨਕ ਸੜਕ ਕੰਢੇ ਖੜ੍ਹਾ ਇਕ ਰੁੱਖ ਉਸ ਦੇ ਚਲਦੇ ਮੋਟਰਸਾਈਕਲ 'ਤੇ ਉੱਤੇ ਡਿੱਗ ਪਿਆ ਜਿਸ ਨਾਲ ਉਸ ਦੇ ਗੰਭੀਰ ਸੱਟਾਂ ਲੱਗੀਆਂ | ਤੁਰੰਤ ਰਾਹਗੀਰਾਂ ਨੇ ਇਸ ਦੀ ਸੂਚਨਾ 112 ਡਾਇਲ 'ਤੇ ਪੁਲੀਸ ਨੂੰ ਦਿੱਤੀ | ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਜ਼ਖ਼ਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ | ਸੂਚਨਾ ਮਿਲਣ 'ਤੇ ਵਣ ਵਿਭਾਗ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਤੇ ਰੁੱਖ ਨੂੰ ਸੜਕ ਤੋਂ ਪਾਏ ਹਟਾਇਆ | ਇਥੇ ਇਹ ਵੀ ਦੱਸਿਆ ਗਿਆ ਹੈ ਕਿ ਲੰਘੀ ਰਾਤ ਕਿਸੇ ਕਿਸਾਨ ਨੇ ਆਪਣੇ ਖੇਤ ਨਾੜ ਨੂੰ ਅੱਗ ਲਾਈ ਸੀ ਜੋ ਖੇਤ ਤੋਂ ਹੁੰਦੀ ਹੋਈ ਸੜਕ ਕੰਢੇ ਖੜ੍ਹੇ ਰੁੱਖਾਂ ਨੂੰ ਲੱਗ ਗਈ | ਅੱਗ ਲੱਗਣ ਨਾਲ ਰੁਖ ਜੜੋਂ ਸੜ ਗਿਆ ਤੇ ਉਹ ਚਲਦੇ ਮੋਟਰਸਾਈਕਲ 'ਤੇ ਡਿੱਗ ਪਿਆ | ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |

ਪਿਛਲੀ ਖ਼ਬਰ ਪਿੰਡ ਤਾਮਸਪੁਰਾ 'ਚ ਸਰਪੰਚ ਦੀ ਚੋਣ ਲਈ ਪ੍ਰਸ਼ਾਸਨਿਕ ਤਿਆਰੀਆਂ ਪੂਰੀਆਂ ਅਗਲੀ ਖ਼ਬਰ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿਚ ਸਿੱਖ ਇਤਿਹਾਸ ਪੜ੍ਹਾਉਣ ਦਾ ਫ਼ੈਸਲਾ ਸ਼ਲਾਘਾਯੋਗ- ਮਲਸੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।