ਈਸੜੂ (ਲੁਧਿਆਣਾ), 15 ਅਗਸਤ - ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੀ ਬਰਸੀ ਮੌਕੇ ਪਿੰਡ ਈਸੜੂ ਵਿਖੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ, ਮੈਨੂੰ ਮੁਆਫ਼ ਕਰਨਾ, ਅੱਜ ਮੈਂ ਬਹੁਤ ਭਾਵੁਕ ਹਾਂ। ਕਿਉਂਕਿ ਪਿਛਲੇ 48 ਘੰਟੇ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਿਲ ਰਹੇ ਹਨ। ਅੱਜ ਮੈਂ ਇੱਥੇ ਨਹੀਂ ਹੋਣਾ ਸੀ। ਇੱਥੇ ਸੁਖਬੀਰ ਜੀ ਨੇ ਹੋਣਾ ਸੀ। ਪਰ ਦੇਖੋ, ਉਨ੍ਹਾਂ ’ਤੇ ਕਿਸ ਤਰ੍ਹਾਂ ਕਾਇਰਾਨਾ ਹਮਲਾ ਕੀਤਾ ਗਿਆ!
ਸੁਖਬੀਰ ਜੀ ’ਤੇ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਸਾਡੇ ਸਭ ਤੋਂ ਪਵਿੱਤਰ ਅਸਥਾਨ ’ਤੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਖੁਸ਼ਹਾਲੀ ਲਈ ਅਰਦਾਸ ਕਰਨ ਲਈ ਪਹੁੰਚੇ ਸਨ। ਜਿਸ ਕਿਸੇ ਨੇ ਵੀ ਗੁਰੂਘਰ ਵਿਚ ਅਰਦਾਸ ਬੇਨਤੀ ਕਰਨ ਪਹੁੰਚੇ ਇਕ ਨਿਮਾਣੇ ਸੇਵਕ 'ਤੇ ਹਮਲਾ ਕੀਤਾ ਹੈ ਉਹ ਗੁਰਸਿੱਖ ਹੋ ਹੀ ਨਹੀਂ ਸਕਦਾ। ਅਜਿਹਾ ਕਾਇਰਾਨਾ ਹਮਲਾ ਕਰਨ ਵਾਲਾ ਗੁਰਸਿੱਖ ਨਹੀਂ ਗੁਰੂ-ਦੋਖੀ ਹੈ!
ਸਿਰਫ਼ ਦੋ ਸਾਲਾਂ ਵਿਚ ਸੁਖਬੀਰ ਜੀ ’ਤੇ ਹੋਇਆ ਇਹ ਦੂਜਾ ਹਮਲਾ, ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਲਈ 2015 ਤੋਂ ਰਚੀ ਜਾ ਰਹੀ ਇਕ ਸੋਚੀ-ਸਮਝੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ।ਜਦੋਂ ਵੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਹੰਭਲਾ ਮਾਰਦਾ ਹੈ ਤਾਂ ਗੁਰੂ-ਦੋਖੀ ਤਾਕਤਾਂ ਸਾਨੂੰ ਵੰਡਣ ਅਤੇ ਨਫ਼ਰਤ ਫੈਲਾਉਣ ਲਈ ਹੋਰ ਵੀ ਜ਼ੋਰ ਲਗਾਉਂਦੀਆਂ ਹਨ।ਪਰ ਇਹ ਤਾਕਤਾਂ ਸੁਖਬੀਰ ਜੀ ਦੇ ਹੌਸਲੇ ਅਤੇ ਦ੍ਰਿੜ੍ਹ ਇਰਾਦੇ ਨੂੰ ਕਦੇ ਨਹੀਂ ਤੋੜ ਸਕਣਗੀਆਂ। 150 ਤੋਂ ਵੱਧ ਟਾਂਕੇ ਲੱਗਣ ਦੇ ਬਾਵਜੂਦ ਉਨ੍ਹਾਂ ਦਾ ਹੌਸਲਾ ਹੋਰ ਵੀ ਮਜ਼ਬੂਤ ਹੋਇਆ ਹੈ। ਉਨ੍ਹਾਂ ਨੇ ਅੱਜ ਮੈਨੂੰ ਆਪਣੀ ਥਾਂ ’ਤੇ ਮੋਰਚਾ ਸੰਭਾਲਣ ਲਈ ਕਿਹਾ। ਇਹ ਪੰਜਾਬ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਹੈ। ਇਹ ਪੰਜਾਬ ਦੀ ਸੁਰੱਖਿਆ ਲਈ ਉਨ੍ਹਾਂ ਦਾ ਦ੍ਰਿੜ੍ਹ ਸੰਕਲਪ ਹੈ।
ਤਾਜ਼ਾ ਖ਼ਬਰਾਂ
Free
ਇਕ ਸੋਚੀ-ਸਮਝੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ, ਦੋ ਸਾਲਾਂ ਵਿਚ ਸੁਖਬੀਰ ਜੀ ’ਤੇ ਹੋਇਆ ਦੂਜਾ ਹਮਲਾ - ਹਰਸਿਮਰਤ ਕੌਰ ਬਾਦਲ
ਈਸੜੂ (ਲੁਧਿਆਣਾ), 15 ਅਗਸਤ - ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੀ ਬਰਸੀ ਮੌਕੇ ਪਿੰਡ ਈਸੜੂ ਵਿਖੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ, ਮੈਨੂੰ ਮੁਆਫ਼ ਕਰਨਾ...
ਅਜੀਤ ਡੈਸਕ
15-08-2026