ਰਾਮਾ ਮੰਡੀ, (ਬਠਿੰਡਾ) 15 ਅਗਸਤ (ਗੁਰਪ੍ਰੀਤ ਸਿੰਘ ਅਰੋੜਾ) - ਰੇਲਵੇ ਸਟੇਸ਼ਨ ਰਾਮਾ ਮੰਡੀ ਵਿਖੇ ਆਜ਼ਾਦੀ ਦਾ ਸ਼ੁਭ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਤਿਰੰਗਾ ਝੰਡਾ ਲਹਿਰਾਉਣ ਦੇ ਰਸਮ ਸਟੇਸ਼ਨ ਮਾਸਟਰ ਮਨਫੈਦ ਖ਼ਾਨ ਨੇ ਕੀਤੀ। ਇਸ ਮੌਕੇ ਜੀ.ਆਰ.ਪੀ. ਅਤੇ ਆਰ.ਪੀ.ਐਫ. ਦੇ ਜਵਾਨਾਂ ਨੇ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਮਨਫੈਦ ਖ਼ਾਨ ਨੇ ਆਜ਼ਾਦੀ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਅੱਜ ਜੋ ਆਜ਼ਾਦੀ ਅਸੀਂ ਮਾਣ ਰਹੇ ਹਾਂ ਇਸ ਲਈ ਸਾਡੇ ਵੀਰਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸਲਾਮ ਕੀਤਾ। ਇਸ ਮੌਕੇ ਬੁਕਿੰਗ ਕਲਰਕ ਕ੍ਰਿਸ਼ਨ ਕੁਮਾਰ, ਮਾਲ ਬਾਬੂ ਸ਼ਾਮ ਲਾਲ ਤੇ ਰੇਲਵੇ ਦਾ ਸਮੂਹ ਸਟਾਫ ਹਾਜ਼ਰ ਸੀ।
ਤਾਜ਼ਾ ਖ਼ਬਰਾਂ
Free
ਰੇਲਵੇ ਸਟੇਸ਼ਨ ਰਾਮਾ ਮੰਡੀ ਵਿਖੇ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ
ਰਾਮਾ ਮੰਡੀ, (ਬਠਿੰਡਾ) 15 ਅਗਸਤ (ਗੁਰਪ੍ਰੀਤ ਸਿੰਘ ਅਰੋੜਾ) - ਰੇਲਵੇ ਸਟੇਸ਼ਨ ਰਾਮਾ ਮੰਡੀ ਵਿਖੇ ਆਜ਼ਾਦੀ ਦਾ ਸ਼ੁਭ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ।ਤਿਰੰਗਾ ਝੰਡਾ ਲਹਿਰਾਉਣ ਦੇ ਰਸਮ ਸਟੇਸ਼ਨ ਮਾਸਟਰ...
ਅਜੀਤ ਡੈਸਕ
15-08-2026