15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿਚ ਸਿੱਖ ਇਤਿਹਾਸ ਪੜ੍ਹਾਉਣ ਦਾ ਫ਼ੈਸਲਾ ਸ਼ਲਾਘਾਯੋਗ- ਮਲਸੀਆਂ

ਅਜੀਤ ਡੈਸਕ 10-05-2026
ਨਵੀਂ ਦਿੱਲੀ, 9 ਮਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਮਾਸਟਰ ਤਾਰਾ ਸਿੰਘ) ਵੱਲੋਂ, ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਵਿਚ ਸਿੱਖ ਇਤਿਹਾਸ ਪੜ੍ਹਾਉਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਗਈ ਹੈ ¢ ਦਲ ਦੇ ਮੁਖੀ ਜਸਵਿੰਦਰ ਸਿੰਘ ਮਲਸੀਆਂ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ Tਭਾਰਤੀ ਇਤਿਹਾਸ ਵਿਚ ਸਿੱਖ ਸ਼ਹੀਦੀU ਸਿਰਲੇਖ ਵਾਲਾ ਇੱਕ ਅੰਡਰਗ੍ਰੈਜੁਏਟ ਕੋਰਸ ਸ਼ੁਰੂ ਕਰੇਗੀ ਜੋ ਸਿਰਫ਼ ਸਿੱਖ ਇਤਿਹਾਸ ਨੂੰ ਸਮਰਪਿਤ ਹੋਏਗਾ ¢ ਉਨ੍ਹਾਂ ਦੱਸਿਆ ਕਿ ਇਹ ਕੋਰਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਧੀਨ ਸਿੱਖ ਭਾਈਚਾਰੇ ਦੇ ਅਧਿਆਤਮਿਕ ਸ਼ੁਰੂਆਤ ਤੋਂ ਲੈ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਧੀਨ ਇੱਕ ਸ਼ਕਤੀਸ਼ਾਲੀ ਮਾਰਸ਼ਲ ਫੋਰਸ ਵਿਚ ਤਬਦੀਲੀ ਤੱਕ ਦੇ ਵਿਕਾਸ ਦੀ ਪੜਚੋਲ ਕਰੇਗਾ ¢ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਵਰਗੇ ਸਿੱਖ ਗੁਰੂਆਂ ਦੀ ਸ਼ਹਾਦਤ ਬਾਰੇ ਮਹੱਤਵਪੂਰਨ ਜਾਣਕਾਰੀ ਦੇਵੇਗਾ, ਜਿੰਨਾ ਨੇ ਧਾਰਮਿਕ ਆਜ਼ਾਦੀ ਅਤੇ ਮਨੁੱਖਤਾ ਦੀ ਖ਼ਾਤਰ ਕੁਰਬਾਨੀਆਂ ਦੇ ਕੇ ਲਾਸਾਨੀ ਇਤਿਹਾਸ ਬਣਾਇਆ ¢ ਮਲਸੀਆਂ ਨੇ ਕਿਹਾ ਕਿ ਜਿਹੜੀਆਂ ਵੀ ਸ਼ਖ਼ਸੀਅਤਾਂ ਨੇ ਇਸ ਕਾਰਜ ਵਿਚ ਯੋਗਦਾਨ ਦਿੱਤਾ ਹੈ , ਸਾਡੇ ਦਲ ਵੱਲੋਂ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ ¢ ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਿੱਖਾਂ ਦਾ ਇਤਿਹਾਸ ਬਹੁਤ ਹੀ ਬੇਮਿਸਾਲ ਹੈ ਪਰ ਹਾਲੇ ਤਕ ਅਕਾਦਮਿਕ ਪੱਧਰ 'ਤੇ ਇਸ ਨੂੰ ਅਣਗੌਲ਼ਿਆ ਹੀ ਜਾਂਦਾ ਰਿਹਾ ਹੈ ,ਇਹ ਪਹਿਲੀ ਵਾਰ ਹੈ ਕਿ ਯੂਨੀਵਰਸਿਟੀ ਵੱਲੋਂ ਸਿੱਖ ਇਤਿਹਾਸ ਬਾਰੇ ਇੱਕ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ ¢
ਪਿਛਲੀ ਖ਼ਬਰ ਚਲਦੇ ਮੋਟਰਸਾਈਕਲ 'ਤੇ ਰੁੱਖ ਡਿਗਿਆ, ਚਲਾਕ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਪੰਜਾਬੀ ਪ੍ਰਮੋਸ਼ਨ ਫੋਰਮ ਦਿੱਲੀ ਵਲੋਂ ਮੁਫ਼ਤ ਪੰਜਾਬੀ ਸਿਖਲਾਈ ਕੈਂਪਾਂ ਦੀ ਆਰੰਭਤਾ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।