ਸੰਗਰੂਰ, 15 ਅਗਸਤ (ਧੀਰਜ ਪਸੋਰੀਆ) - ਸੰਗਰੂਰ ਦੇ ਸਮਾਜ ਸੇਵੀ ਪ੍ਰਦੀਪ ਸਿੰਗਲਾ ਨੂੰ ਫ਼ਿਰੋਜ਼ਪੁਰ ਵਿਖੇ ਹੋਏ ਰਾਜ ਪੱਧਰੀ ਸਮਾਗਮ ਮੌਕੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਹੈ। ਪ੍ਰਦੀਪ ਸਿੰਗਲਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪ੍ਰਮਾਣ ਪੱਤਰ, ਸਾਲ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਦੀਪ ਸਿੰਗਲਾ ਕਈ ਸਾਲਾਂ ਤੋਂ ਅਨਾਜ ਮੰਡੀ ਸੰਗਰੂਰ ਅਤੇ ਲਾਗਲੇ ਖ਼ਰੀਦ ਕੇਂਦਰਾਂ ਵਿਚ ਪੌਦੇ ਲਗਾ ਕੇ ਉਨ੍ਹਾਂ ਦੀ ਸੰਭਾਲ ਵੀ ਕਰ ਰਹੇ ਹਨ, ਜਿਸ ਸਦਕਾ ਉਹ ਅੱਜ ਵੱਡੇ ਛਾਂਦਾਰ ਰੁੱਖ ਬਣ ਗਏ ਹਨ। ਉਨ੍ਹਾਂ ਵਲੋਂ ਗਊਸ਼ਾਲਾ ਵਿਚ ਗਊਧਨ ਦੀ ਸੇਵਾ ਲਈ ਇਕ ਵੱਡਾ ਸ਼ੈਡ ਵੀ ਬਣਾਇਆ ਗਿਆ ਹੈ। ਵਿਧਾਇਕਾਂ ਨਰਿੰਦਰ ਕੌਰ ਭਰਾਜ ਅਤੇ ਵੱਡੀ ਗਿਣਤੀ ਸ਼ਹਿਰ ਦੀਆਂ ਸਖਸ਼ੀਅਤਾਂ ਦੇ ਨਾਲ ਨਾਲ ਵਾਤਾਵਰਨ ਪ੍ਰੇਮੀ ਜਸਇੰਦਰ ਕੌਰ ਸੇਖੋ ਨੇ ਪ੍ਰਦੀਪ ਪ੍ਰਦੀਪ ਸਿੰਗਲਾ ਨੂੰ ਇਹ ਸਨਮਾਨ ਮਿਲਣ ਤੇ ਵਧਾਈ ਦਿੱਤੀ ਗਈ ਹੈ।
ਤਾਜ਼ਾ ਖ਼ਬਰਾਂ
Free
ਸੰਗਰੂਰ ਦੇ ਸਮਾਜ ਸੇਵੀ ਪ੍ਰਦੀਪ ਸਿੰਗਲਾ ਨੂੰ ਰਾਜ ਪੱਧਰੀ ਸਮਾਗਮ ਵਿਚ ਕੀਤਾ ਸਨਮਾਨਿਤ
ਸੰਗਰੂਰ, 15 ਅਗਸਤ (ਧੀਰਜ ਪਸੋਰੀਆ) - ਸੰਗਰੂਰ ਦੇ ਸਮਾਜ ਸੇਵੀ ਪ੍ਰਦੀਪ ਸਿੰਗਲਾ ਨੂੰ ਫ਼ਿਰੋਜ਼ਪੁਰ ਵਿਖੇ ਹੋਏ ਰਾਜ ਪੱਧਰੀ ਸਮਾਗਮ ਮੌਕੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਹੈ। ਪ੍ਰਦੀਪ ਸਿੰਗਲਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...
ਅਜੀਤ ਡੈਸਕ
15-08-2026