ਕੈਲਗਰੀ ਵਿਖੇ ਕਰਵਾਇਆ ਗੁਰਮਤਿ ਸਮਾਗਮ
ਕੈਲਗਰੀ, 17 ਅਗਸਤ (ਜਸਜੀਤ ਸਿੰਘ ਧਾਮੀ)-ਗੁਰੂ ਗੋਬਿੰਦ ਸਿੰਘ ਜੀ ਦੇ ਪਰਉਪਕਾਰਾਂ ਨੂੰ ਯਾਦ ਕਰਦਿਆਂ ਹੋਇਆ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵੱਲੋਂ ਵਿਸ਼ੇਸ਼ ਉਪਰਾਲਾ ਕਰਦਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਸਮਾਗਮ ਕਰਵਾਇਆ ਗਿਆ| ਇਸ ਸਮੇਂ ਸਮੂਹ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ 128 ਸ੍ਰੀ ਸਹਿਜ ਪਾਠ ਦੇ ਭੋਗ ਆਰੰਭ ਕੀਤੇ ਗਏ| ਇਸ ਸਮੇਂ ਪੰਥ ਦੇ ਮਹਾਨ ਵਿਦਵਾਨ ਪਾਠ ਬੋਧ ਸੰਥਿਆ ਕਰਵਾਉਣ ਵਾਸਤੇ ਪਹੁੰਚੇ ਹੋਏ ਸਨ| ਇਸ ਮੌਕੇ ਸਮੂਹ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ| ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਗਰੇਵਾਲ ਤੇ ਚੇਅਰਮੈਨ ਭਾਈ ਰਣਬੀਰ ਸਿੰਘ ਪਰਮਾਰ ਹੁਰਾਂ ਨੇ ਸੰਗਤ ਨੂੰ ਸੰਬੋਧਨ ਕਰਦਿਆ ਸ੍ਰੀ ਸਹਿਜ ਪਾਠ ਸਾਹਿਬ ਦੀ ਸੰਪੂਰਨਤਾ ’ਤੇ ਵਧਾਈ ਦਿੱਤੀ| ਇਸ ਮੌਕੇ ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ, ਸੰਸਦ ਮੈਂਬਰ ਜਸਰਾਜ ਸਿੰਘ ਹੱਲਣ ਤੇ ਵਿਧਾਇਕ ਪਰਮੀਤ ਸਿੰਘ ਬੋਪਾਰਾਏ ਨੇ ਸੇਵਾਦਾਰਾਂਸ ਤੇ ਪ੍ਰਬੰਧਕਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ| ਪ੍ਰੋਗਰਾਮ ਸਮੇਂ ਸਟੇਜ ਸਕੱਤਰ ਦੀ ਸੇਵਾ ਭਾਈ ਦਲਜੀਤ ਸਿੰਘ ਢਿੱਲੋ ਧੀਰੋਵਾਲ ਜਨਰਲ ਸਕੱਤਰ ਹੁਰਾਂ ਬਾਖੂਬੀ ਨਿਭਾਈ|