06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸਿੱਖ ਖੇਡਾਂ ਯੂ.ਕੇ. 2026 ’ਚ 1,200 ਤੋਂ ਵੱਧ ਖਿਡਾਰੀਆਂ ਦੀ ਭਾਗੀਦਾਰੀ ਨੇ ਰਚਿਆ ਇਤਿਹਾਸ

ਲੰਡਨ, 5 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ.

ਅਜੀਤ ਡੈਸਕ 06-08-2026
ਲੰਡਨ, 5 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਵਿਚ ਕਰਵਾਈਆਂ ਗਈਆਂ ਤੀਜੀਆਂ ਸਿੱਖ ਖੇਡਾਂ 2026 ਨੇ ਇਸ ਵਾਰ 1,200 ਤੋਂ ਵੱਧ ਖਿਡਾਰੀਆਂ ਦੀ ਸ਼ਮੂਲੀਅਤ ਨਾਲ ਨਵਾਂ ਰਿਕਾਰਡ ਕਾਇਮ ਕੀਤਾ ਹੈ। 31 ਜੁਲਾਈ ਤੋਂ 2 ਅਗਸਤ ਤੱਕ ਬਰੂਨਲ ਯੂਨੀਵਰਸਿਟੀ ਲੰਡਨ ਅਤੇ ਸਲੋਹ ਕ੍ਰਿਕਟ ਕਲੱਬ ਵਿਖੇ ਹੋਏ ਤਿੰਨ ਦਿਨਾਂ ਖੇਡ ਸਮਾਗਮਾਂ ਦੌਰਾਨ ਹਜ਼ਾਰਾਂ ਦਰਸ਼ਕਾਂ, ਖਿਡਾਰੀਆਂ ਅਤੇ ਪਰਿਵਾਰਾਂ ਨੇ ਖੇਡਾਂ, ਸਿੱਖ ਸੱਭਿਆਚਾਰ ਅਤੇ ਭਾਈਚਾਰਕ ਏਕਤਾ ਦਾ ਜਸ਼ਨ ਮਨਾਇਆ। ਖੇਡਾਂ ਦੌਰਾਨ ਕ੍ਰਿਕਟ, ਫੁੱਟਬਾਲ, ਬਾਕਸਿੰਗ, ਟੈਨਿਸ, ਸਾਈਕਲਿੰਗ, ਗੋਲਫ, ਨੈਟਬਾਲ, ਕੁਸ਼ਤੀ, ਹਾਕੀ, ਅਥਲੈਟਿਕਸ ਅਤੇ ਬੈਡਮਿੰਟਨ ਸਮੇਤ 11 ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਪ੍ਰਬੰਧਕਾਂ ਨੇ ਤਜਰਬੇਕਾਰ ਖਿਡਾਰੀਆਂ ਦੇ ਨਾਲ-ਨਾਲ ਨਵੇਂ ਖਿਡਾਰੀਆਂ ਨੂੰ ਵੀ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ। ਖੇਡ ਸਮਾਗਮਾਂ ਵਿਚ ਸੱਭਿਆਚਾਰਕ ਝਲਕੀਆਂ ਪੇਸ਼ ਕੀਤੀਆਂ। ‘ਦ ਸਿੱਖ ਗੇਮਜ਼ ਯੂ.ਕੇ.’ ਦੀ ਪ੍ਰਧਾਨ ਮਨਦੀਪ ਕੌਰ ਮੂਰ-ਵਿਰਕ ਨੇ ਕਿਹਾ ਕਿ ਇਸ ਸਾਲ ਦੀਆਂ ਸਿੱਖ ਖੇਡਾਂ ਸਾਡੇ ਲਈ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਅਤੇ ਪ੍ਰੇਰਣਾਦਾਇਕ ਰਹੀਆਂ ਹਨ। ਖਿਡਾਰੀਆਂ ਅਤੇ ਦਰਸ਼ਕਾਂ ਨੂੰ ਖੇਡਾਂ, ਆਪਣੀ ਪਛਾਣ ਅਤੇ ਭਾਈਚਾਰਕ ਏਕਤਾ ਦੀ ਭਾਵਨਾ ਨਾਲ ਇਕੱਠੇ ਦੇਖਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਸੰਸਦ ਮੈਂਬਰ ਡੈਨੀ ਬੀਲਜ਼, ਗੁਰਦੁਆਰਾ ਏਡ ਦੇ ਜਗਤਾਰ ਸਿੰਘ ਗਿੱਲ, ਖਾਲਸਾ ਏਡ ਦੇ ਰਵੀ ਸਿੰਘ, ਰਾਜਵਿੰਦਰ ਕੌਰ ਗਿੱਲ, ਅਰੁਣ ਕੰਗ, ਅੰਮ੍ਰਿਤ ਸਿੰਘ ਮਾਨ, ਆਸ਼ੋਕ ਦਾਸ ਕਬੱਡੀ ਐਸੋਸੀਏਸ਼ਨ ਆਦਿ ਸਮੇਤ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੈਨਚੈਸਟਰ ਗੁਰਮਤਿ ਸਮਾਗਮ ਅੱਜ ਤੋਂ ਅਗਲੀ ਖ਼ਬਰ ਨਵੇਂ ਮੈਦਾਨਾਂ ਦੀ ਉਦਘਾਟਨੀ ਰਸਮ ਮੌਕੇ ਸਰੀ ਦੀ ਮੇਅਰ ਬਰੈਂਡਾ ਲੌਕ, ਸੰਸਦ ਮੈਂਬਰ ਸੁੱਖ ਧਾਲੀਵਾਲ ਅਤੇ ਹੋਰ ਟੈਮੇਨਾਵਿਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।