28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਟਰੰਪ ਦੀ ਪ੍ਰਵਾਨਗੀ ਦਰ 36 ਫ਼ੀਸਦ ਦੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚੀ <br/>

ਅਜੀਤ ਡੈਸਕ 26-03-2026
ਸਾਨ ਫਰਾਂਸਿਸਕੋ, 25 ਮਾਰਚ (ਐਸ. ਅਸ਼ੋਕ ਭÏਰਾ)-ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਵਾਨਗੀ ਰੇਟਿੰਗ ਵ੍ਹਾਈਟ ਹਾਊਸ ਵਿਚ ਵਾਪਸ ਆਉਣ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਆ ਗਈ ਹੈ | ਇਕ ਨਵੇਂ ਪੋਲ ਅਨੁਸਾਰ ਵਧਦੀਆਂ ਗੈਸ ਤੇ ਭੋਜਨ ਦੀਆਂ ਕੀਮਤਾਂ ਅਮਰੀਕੀਆਂ 'ਤੇ ਪ੍ਰਭਾਵ ਪਾ ਰਹੀਆਂ ਹਨ ਤੇ ਜਨਤਾ ਈਰਾਨ 'ਚ ਉਸਦੀ ਜੰਗ ਪ੍ਰਤੀ ਵੱਧਦੀ ਨਾਪਸੰਦ ਦਾ ਪ੍ਰਗਟਾਵਾ ਕਰ ਰਹੀ ਹੈ | ਈਰਾਨ ਨਾਲ ਜੰਗ ਵਿਚ ਸ਼ਾਮਲ ਹੋਣਾ ਡੋਨਾਲਡ ਟਰੰਪ ਲਈ ਇਕ ਵੱਡੇ ਝਟਕੇ ਤੋਂ ਘੱਟ ਨਹੀਂ ਹੈ | ਉਨ੍ਹਾਂ ਦੀ ਪ੍ਰਵਾਨਗੀ ਰੇਟਿੰਗ ਯਾਨੀ ਉਨ੍ਹਾਂ ਦੀ ਪ੍ਰਸਿੱਧੀ ਵਿਚ ਭਾਰੀ ਗਿਰਾਵਟ ਆਈ ਹੈ | ਅਮਰੀਕਾ ਦੇ ਅੰਦਰ ਵੀ ਬਾਲਣ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ, ਇਕ ਅਜਿਹੀ ਸਥਿਤੀ ਜਿਸ ਨੇ ਅਮਰੀਕੀਆਂ 'ਚ ਗੁੱਸਾ ਪੈਦਾ ਕੀਤਾ ਹੈ | ਇਹੀ ਕਾਰਨ ਹੈ ਕਿ ਜ਼ਿਆਦਾਤਰ ਅਮਰੀਕੀ ਡੋਨਾਲਡ ਟਰੰਪ ਦੇ ਪ੍ਰਦਰਸ਼ਨ ਤੋਂ ਅਸੰਤੁਸ਼ਟ ਹਨ | ਇਕ ਤਾਜ਼ਾ ਸਰਵੇਖਣ ਦੇ ਅਨੁਸਾਰ ਸਿਰਫ 36 ਫ਼ੀਸਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੰਮ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਨ | ਇਹ ਅੰਕੜਾ ਪਿਛਲੇ ਹਫ਼ਤੇ ਦਰਜ ਕੀਤੇ ਗਏ 40 ਫ਼ੀਸਦ ਤੋਂ ਘੱਟ ਹੈ ਤੇ ਵ੍ਹਾਈਟ ਹਾਊਸ ਵਿਚ ਉਨ੍ਹਾਂ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਦੀਆਂ ਰੇਟਿੰਗਾਂ ਦੇ ਸਭ ਤੋਂ ਹੇਠਲੇ ਪੱਧਰ ਨੂੰ ਦਰਸਾਉਂਦਾ ਹੈ | ਸਰਵੇਖਣ ਦੇ ਅਨੁਸਾਰ, ਅਮਰੀਕਾ ਵਿਚ ਬਾਲਣ ਦੀਆਂ ਕੀਮਤਾਂ 'ਚ ਵਾਧੇ ਤੇ ਟਰੰਪ ਦੁਆਰਾ ਈਰਾਨ ਵਿਰੁੱਧ ਸ਼ੁਰੂ ਕੀਤੇ ਗਏ ਫÏਜੀ ਟਕਰਾਅ ਨੂੰ ਲੈ ਕੇ ਵਿਆਪਕ ਅਸੰਤੁਸ਼ਟੀ ਹੈ | ਇਹੀ ਭਾਵਨਾ ਹੈ ਜਿਸਨੇ ਉਨ੍ਹਾਂ ਦੀ ਪ੍ਰਵਾਨਗੀ ਰੇਟਿੰਗ ਨੂੰ ਘਟਾ ਦਿੱਤਾ ਹੈ | ਵਧਦੀਆਂ ਈਾਧਨ ਦੀਆਂ ਕੀਮਤਾਂ ਦੇ ਵਿਚਕਾਰ, ਟਰੰਪ ਦੀਆਂ ਆਰਥਿਕ ਨੀਤੀਆਂ ਤੇ ਰਹਿਣ-ਸਹਿਣ ਦੀ ਲਾਗਤ ਬਾਰੇ ਅਮਰੀਕੀ ਨਾਗਰਿਕਾਂ ਦੇ ਵਿਚਾਰ ਹੋਰ ਵਿਗੜ ਗਏ ਹਨ | ਸਿਰਫ਼ 25 ਪ੍ਰਤੀਸ਼ਤ ਉੱਤਰਦਾਤਾਵਾਂ ਨੇ ਟਰੰਪ ਦੇ ਰਹਿਣ-ਸਹਿਣ ਦੀ ਲਾਗਤ ਨੂੰ ਸੰਭਾਲਣ ਨੂੰ ਤਸੱਲੀਬਖਸ਼ ਦਰਜਾ ਦਿੱਤਾ |

ਪਿਛਲੀ ਖ਼ਬਰ ਕੈਲੀਫੋਰਨੀਆ 'ਚ ਨਜ਼ਰਬੰਦੀ ਸੁਧਾਰਾਂ ਸਬੰਧੀ ਬਿੱਲ ਪੇਸ਼ ਅਗਲੀ ਖ਼ਬਰ 'ਪੰਜਾਬ ਦੀਆਂ ਆਖਰੀ ਸਹਿਜ਼ਾਦੀਆਂ' ਸੰਬੰਧੀ ਪ੍ਰਦਰਸ਼ਨੀ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।