28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

'ਪੰਜਾਬ ਦੀਆਂ ਆਖਰੀ ਸਹਿਜ਼ਾਦੀਆਂ' ਸੰਬੰਧੀ ਪ੍ਰਦਰਸ਼ਨੀ ਸ਼ੁਰੂ <br/>

ਅਜੀਤ ਡੈਸਕ 26-03-2026
ਲੰਡਨ, 25 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਰਾਜਾ ਚਾਰਲਸ ਦੇ ਕਿੰਗਸਟਨ ਪੈਲਸ ਲੰਡਨ 'ਚ ਅੱਜ 26 ਮਾਰਚ ਤੋਂ 'ਪੰਜਾਬ ਦੀਆਂ ਆਖਰੀ ਸਹਿਜ਼ਾਦੀਆਂ' ਪ੍ਰਦਰਸ਼ਨੀ ਸ਼ੁਰੂ ਹੋ ਗਈ ਹੈ | ਇਹ ਪ੍ਰਦਰਸ਼ਨੀ ਬਰਤਾਨੀਆ 'ਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿਵਾਉਣ ਲਈ ਜਦੋ ਜਹਿਦ ਕਰਨ ਵਾਲੀ ਸੋਫੀਆ ਦਲੀਪ ਸਿੰਘ ਦੀ 150ਵੀਂ ਜਨਮ ਦਿਨ ਵਰ੍ਹੇਗੰਡ ਨੂੰ ਸਮਰਪਿਤ ਹੈ | ਇਸ ਪ੍ਰਦਰਸ਼ਨੀ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦ ਕੌਰ, ਮਹਾਰਾਜਾ ਦਲੀਪ ਸਿੰਘ ਦੀ ਪਤਨੀ ਬੰਬਾ ਮੁਲਰ ਤੇ ਬੇਟੀਆਂ ਰਾਜਕੁਮਾਰੀ ਬੰਬਾ ਸੋਫੀਆ ਜਿੰਦਾਂ ਦਲੀਪ ਸਿੰਘ, ਕੈਥਰੀਨ ਦਲੀਪ ਸਿੰਘ ਤੇ ਸੋਫੀਆ ਦਲੀਪ ਸਿੰਘ ਦੀਆਂ 100 ਤੋਂ ਵੱਧ ਨਿਸ਼ਾਨੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ | ਜਿਸ ਵਿਚ ਮਹਾਰਾਜਾ ਦਲੀਪ ਸਿੰਘ ਦੀ ਅਸਲੀ ਜੈਕਿਟ ਤੋਂ ਇਲਾਵਾ ਮਹਾਰਾਣੀ ਜਿੰਦ ਕੌਰ ਦੀ ਚਿੱਤਰਕਾਰ ਜੌਰਜ਼ ਰਿਚਮੰਡ ਵੱਲੋਂ 1862 'ਚ ਬਣਾਇਆ ਚਿੱਤਰ ਵੀ ਪ੍ਰਦਰਸ਼ਿਤ ਕੀਤਾ ਹੈ, ਜੋ ਇਸ ਸਮੇਂ ਅਮਰੀਕਾ ਵਿਚ ਕੰਪਾਨੀ ਸੰਗ੍ਰਹਿ ਕੋਲ ਹੈ ਤੇ ਕਈ ਸਾਲਾਂ ਬਾਅਦ ਮੁੜ ਲੰਡਨ ਲਿਆਂਦਾ ਗਿਆ ਹੈ | ਇਸ ਪ੍ਰਦਰਸ਼ਨੀ ਵਿਚ ਉੱਘੇ ਇਤਿਹਾਸਕਾਰ ਤੇ ਸੰਗ੍ਰਹਿ ਕਰਤਾ ਪੀਟਰ ਬੈਂਸ ਦੀਆਂ ਮਹਾਰਾਜਾ ਦਲੀਪ ਸਿੰਘ ਨਾਲ ਸਬੰਧਿਤ ਬਹੁ ਗਿਣਤੀ ਨਿਸ਼ਾਨੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ | ਇਸ ਪ੍ਰਦਰਸ਼ਨੀ ਨੂੰ ਆਮ ਲੋਕਾਂ ਲਈ ਖੋਲ੍ਹਣ ਤੋਂ ਪਹਿਲਾਂ ਮੀਡੀਆ ਤੇ ਪ੍ਰਮੁੱਖ ਸਖਸ਼ੀਅਤਾਂ ਲਈ ਖਾਸ ਸਮਾਗਮ ਉਲੀਕੇ ਗਏ | ਜ਼ਿਕਰਯੋਗ ਹੈ ਕਿ ਇਹ ਪ੍ਰਦਰਸ਼ਨੀ 8 ਨਵੰਬਰ ਤੱਕ ਚੱਲੇਗੀ |

ਪਿਛਲੀ ਖ਼ਬਰ ਟਰੰਪ ਦੀ ਪ੍ਰਵਾਨਗੀ ਦਰ 36 ਫ਼ੀਸਦ ਦੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚੀ <br/> ਅਗਲੀ ਖ਼ਬਰ 'ਧੁਰੰਧਰ 2' ਦੇ ਨਿਰਮਾਤਾਵਾਂ ਵਿਰੁੱਧ ਪੁਲਿਸ ਸ਼ਿਕਾਇਤ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।