ਕੈਲਗਰੀ, 25 ਮਾਰਚ (ਜਸਜੀਤ ਸਿੰਘ ਧਾਮੀ)-ਕੈਲਗਰੀ ਸਿਟੀ ਹਾਲ ਵਿਖੇ ਭਿ੍ਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਆਰ.ਸੀ.ਐਮ.ਪੀ. ਵੱਲੋਂ ਕੀਤੀ ਜਾ ਰਹੀ ਹੈ | ਜਿਸ ਵਿਚ ਪੰਜਾਬੀ ਮੂਲ ਦੀ ਸਾਬਕਾ ਮੇਅਰ ਜੋਤੀ ਗੌਂਡੇਕ ਸਮੇਤ 2 ਕੌਂਸਲਰਾਂ ਦੇ ਖ਼ਿਲਾਫ਼ ਦੋਸ਼ ਹਨ | ਆਰ.ਸੀ. ਐਮ.ਪੀ. ਦੀ ਅਗਵਾਈ ਵਾਲੀ ਭਿ੍ਸ਼ਟਾਚਾਰ ਦੀ ਜਾਂਚ 'ਚ ਸਾਬਕਾ ਮੇਅਰ ਜੋਤੀ ਗੌਂਡੇਕ, ਸਾਬਕਾ ਕੌਂਸਲਰ ਸ਼Ïਨ ਚੂ ਤੇ ਮÏਜੂਦਾ ਕੌਂਸਲਰ ਆਂਦਰੇ ਚਾਬੋਟ ਦੇ ਘਰਾਂ ਸਮੇਤ ਕਈ ਜਾਇਦਾਦਾਂ ਤੇ ਸਰਚ ਵਾਰੰਟ ਜਾਰੀ ਕੀਤੇ ਗਏ | ਇਨ੍ਹਾਂ ਵਾਰੰਟਾਂ ਦੌਰਾਨ, ਸਾਬਕਾ ਮੇਅਰ ਜੋਤੀ ਗੋਂਡੇਕ ਦੇ ਘਰ ਦੀ ਤਲਾਸ਼ੀ ਲਈ ਗਈ ਤੇ ਉਸਦਾ ਫੋਨ ਜ਼ਬਤ ਕਰ ਲਿਆ ਗਿਆ | ਜੋਤੀ ਦਾ ਕਹਿਣਾ ਹੈ ਕਿ ਮੈਂ ਪੂਰੀ ਤਰ੍ਹਾਂ ਸਹਿਯੋਗ ਦੇ ਰਹੀ ਹਾਂ ਤੇ ਕਾਨੂੰਨੀ ਪ੍ਰਕਿਰਿਆ ਦਾ ਸਤਿਕਾਰ ਕਰਦੀ ਹਾਂ | ਇਸ ਦੇ ਨਾਲ ਹੀ ਵਾਰਡ ਨੰਬਰ 10 ਤੋਂ ਕੌਂਸਲਰ ਆਂਦਰੇ ਚਾਬੋਟ ਦੇ ਘਰ ਦੀ ਵੀ ਤਲਾਸ਼ੀ ਲਈ ਗਈ ਤੇ ਫੋਨ ਸਮੇਤ ਕੁੱਝ ਸਮਾਨ ਜ਼ਬਤ ਕੀਤਾ ਗਿਆ | ਆਂਦਰੇ ਨੇ ਕਿਹਾ ਕਿ ਮੈਨੂੰ ਕੋਈ ਵੀ ਜਾਣਕਾਰੀ ਨਹੀ ਕਿ ਕਿਸ ਕਾਰਨਾਂ ਕਰਕੇ ਇਹ ਸਭ ਕੁੱਝ ਹੋਇਆ ਹੈ | ਸਾਬਕਾ ਕੌਂਸਲਰ ਸ਼ੌਨ ਚੂ ਦੇ ਵਕੀਲ ਸ਼ਮਸ਼ੇਰ ਕੋਠਾਰੀ ਨੇ ਇਕ ਲਿਖਤੀ ਬਿਆਨ 'ਚ ਆਪਣਾ ਸਪੱਸ਼ਟੀਕਰਨ ਦਿੱਤਾ | ਕੈਲਗਰੀ ਪੁਲਿਸ ਸੇਵਾ ਦੀ ਬੁਲਾਰਨ ਐਮਾ ਪੂਲ ਨੇ ਕਿਹਾ ਕਿ ਕੈਲਗਰੀ ਪੁਲਿਸ ਨੂੰ ਅਕਤੂਬਰ 2025 'ਚ ਉਪਰਤ ਵਿਅਕਤੀਆ ਵਿਰੁੱਧ ਸ਼ਿਕਾਇਤ ਮਿਲੀ ਸੀ ਪਰ ਉਸਨੇ ਜਾਂਚ ਆਰ.ਸੀ.ਐਮ.ਪੀ. ਨੂੰ ਸੌਂਪ ਦਿੱਤੀ |