28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

'ਵੋਇਸ ਆਫ ਵੁਮੈਨ' ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਅਜੀਤ ਡੈਸਕ 26-03-2026
ਲੰਡਨ, 25 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਊਥਾਲ ਤੋਂ ਔਰਤਾਂ ਦੇ ਹੱਕਾਂ ਤੇ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਵੋਇਸ ਆਫ ਵੁਮੈਨ ਵੱਲੋਂ ਬੀਤੇ ਦਿਨੀ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਈਲਿੰਗ ਦੀ ਮੇਅਰ ਫਾਦੂਮਾ, ਕੈਬਨੈੱਟ ਮੈਂਬਰ ਜਸਬੀਰ ਕੌਰ ਅਨੰਦ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਈਆਂ | ਇਸ ਮੌਕੇ ਚੇਅਰਪਰਸਨ ਸੁਰਿੰਦਰ ਕੌਰ ਨੇ ਜੀ ਆਇਆਂ ਆਖਦਿਆਂ ਸੰਸਥਾਂ ਵੱਲੋਂ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਵਿਸ਼ਵ ਭਰ ਵਿਚ ਮਨਾਏ ਜਾਂਦੇ ਮਹਿਲਾ ਦਿਵਸ ਮੌਕੇ ਬੀਬੀਆਂ ਨੂੰ ਉਹਨਾਂ ਦੇ ਹੱਕਾਂ, ਹੁਨਰ ਤੇ ਪ੍ਰਤਿਭਾ ਨੂੰ ਦੁਨੀਆਂ ਸਾਹਮਣੇ ਲਿਆਉਣ ਦਾ ਮੌਕਾ ਦਿੰਦਾ ਹੈ | ਅੱਜ ਵਿਸ਼ਵ ਭਰ ਵਿਚ ਔਰਤਾਂ ਹਰ ਖੇਤਰ ਵਿਚ ਨਾਮਣਾ ਖੱਟ ਰਹੀਆਂ ਹਨ, ਸਾਨੂੰ ਮਾਣ ਹੈ ਕਿ ਸਾਡੀ ਈਲਿੰਗ ਕੌਂਸਲ ਦੀ ਮੇਅਰ ਵੀ ਇਕ ਮਹਿਲਾ ਹੈ ਤੇ ਕੈਬਨੈੱਟ ਵਿਚ ਲੰਮੇਂ ਸਮੇਂ ਤੋਂ ਸੇਵਾਵਾਂ ਕਰਨ ਵਾਲੀ ਜਸਬੀਰ ਕੌਰ ਅਨੰਦ ਵੀ ਮਹਿਲਾਵਾਂ ਦੀ ਭਲਾਈ ਲਈ ਯਤਨਸ਼ੀਲ ਹੈ | ਇਸ ਮੌਕੇ ਸੰਸਥਾ ਦੀਆਂ ਮੈਂਬਰ ਬੀਬੀਆਂ ਨਰਿੰਦਰ ਕੌਰ ਖੋਸਾ, ਲਖਵਿੰਦਰ ਪਾਲ ਸਰੇਨ, ਸੰਤੋਸ਼ ਸ਼ੂਰ, ਲੈਟਸ ਗੋ ਤੋਂ ਗੀਤਾ, ਹਿਨਾ, ਕਰੁਨਾ ਜੀ, ਵਰਮਾ ਕੁਮਾਰੀ, ਕੌਂਸਲਰ ਅਮਰਜੀਤ ਜੰਮੂ, ਸਾਬਕਾ ਮੇਅਰ ਮਹਿੰਦਰ ਕੌਰ ਮਿੱਡਾ, ਗੁਰਮੇਲ ਕੌਰ ਸੰਘਾ, ਸ਼ਗੁਫਤਾ ਗਿੰਮੀ, ਮਨਜੀਤ ਕੌਰ ਪੱਡਾ, ਸੁਰਿੰਦਰ ਬੰਧਣ, ਸੰਤੋਸ਼ ਸ਼ਿੰਨ, ਗੁਰਮਿੰਦਰ ਕੌਰ ਰੰਧਾਵਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਿੰਦਰਵੀਰ ਨੇ ਇਤਿਹਾਸ ਰਚਦੇ ਹੋਏ ਜਿੱਤਿਆ ਸੋਨ ਤਗ਼ਮਾ <br/> ਅਗਲੀ ਖ਼ਬਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਰਕੇ ਨਰੋਟ ਜੈਮਲ ਸਿੰਘ ਦਾ ਬੱਸ ਅੱਡਾ ਮੁਢਲੀਆਂ ਸਹੂਲਤਾਂ ਤੋਂ ਵਾਂਝਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।